Sunday, January 19, 2020
Home > News > ਹੁਣ ਇਸ ਫਿਲਮ ਵਾਲੇ ਨੇ ਆਪਣੇ ਫਾਇਦੇ ਲਈ ਕੀਤੀ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਨਿਰਾਦਰੀ- ਅੰਮ੍ਰਿਤਸਰ ਵਿੱਚ ਸਿੰਘਾਂ ਨੇ ਪੋਸਟਰ..

ਹੁਣ ਇਸ ਫਿਲਮ ਵਾਲੇ ਨੇ ਆਪਣੇ ਫਾਇਦੇ ਲਈ ਕੀਤੀ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਨਿਰਾਦਰੀ- ਅੰਮ੍ਰਿਤਸਰ ਵਿੱਚ ਸਿੰਘਾਂ ਨੇ ਪੋਸਟਰ..

ਹੁਣ ਇਸ ਫਿਲਮ ਵਾਲੇ ਨੇ ਆਪਣੇ ਫਾਇਦੇ ਲਈ ਕੀਤੀ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੀ ਨਿਰਾਦਰੀ- ਅੰਮ੍ਰਿਤਸਰ ਵਿੱਚ ਸਿੰਘਾਂ ਨੇ ਪੋਸਟਰ.. ਗੁਰਦੀਪ ਸਿੰਘ ਢਿੱਲੋਂ ਨਾਂ ਦੇ ਪ੍ਰੋਡਿਊਸਰ ਵੱਲੋਂ ਆਪਣੇ ਹੋਮ ਪ੍ਰੋਡਕਸ਼ਨ ਰਾਹੀਂ ਬਣਾਈ ਗਈ ਇੱਕ ਫਿਲਮ ‘ਇਸ਼ਕ ਮਾਈ ਰਿਲੀਜਨ’ ਦੇ ਪੋਸਟਰ ਉਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਤਸਵੀਰ ਛਾਪਣ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਾਰਵਾਈ ਅਰੰਭੀ ਗਈ ਹੈ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਹੈ। ਫ਼ਿਲਮ ਦੇ ਪੋਸਟਰ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੀ ਗਈ ਹੈ, ਜਦ ਕਿ ਪੋਸਟਰ ਉੱਤੇ ਕਲਾਕਾਰਾਂ ਦਾ ਅੰਦਾਜ਼ ਅਸ਼ਲੀਲਤਾ ਵਾਲਾ ਹੈ। ਭਾਈ ਲੌਂਗੋਵਾਲ ਨੇ ਪੋਸਟਰ ਉੱਤੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨੂੰ ਸੌੜੇ ਵਪਾਰਕ ਹਿਤਾਂ ਲਈ ਵਰਤਣ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਭਾਈ ਲੌਂਗੋਵਾਲ ਨੇ ਅਮਰੀਕਾ ਤੇ ਕੈਨੇਡਾ ਅੰਦਰ ਗੋਲਡਨ ਟੈਂਪਲ ਨਾਂ ਦੇ ਬ੍ਰਾਂਡ ਹੇਠ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਸਹਿਤ ਆਟਾ ਤੇ ਚਾਵਲ ਵੇਚਣ ‘ਤੇ ਵੀ ਵਿਰੋਧ ਜਤਾਇਆ ਹੈ ਕੰਪਨੀਆਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੰਦੇ ਹੋਏ ਅਜਿਹਾ ਕਰਨ ਤੋਂ ਵਰਜਿਆ ਹੈ। ਇਸ ਪੋਸਟ ਸ਼ੇਅਰ ਕਰੋ ਜੀ । ਇਸੇ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਵਿਦੇਸ਼ਾਂ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬ੍ਰਾਂਡ ਬਣਾ ਕੇ ਆਟਾ ਤੇ ਚਾਵਲ ਵੇਚਣ ’ਤੇ ਵੀ ਵਿਰੋਧ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਅੰਦਰ ਗੋਲਡਨ ਟੈਂਪਲ ਨਾਂ ਹੇਠ ਪੈਕਟ ਛਾਪ ਕੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਸਹਿਤ ਉਤਪਾਦ ਵੇਚੇ ਜਾ ਰਹੇ ਹਨ। ਇਹ ਗਲਤ ਕਾਰਵਾਈ ਹੈ ਅਤੇ ਉਤਪਾਦ ਵੇਚਣ ਵਾਲੀਆਂ ਕੰਪਨੀਆਂ ਨੂੰ ਇਹ ਤੁਰੰਤ ਬੰਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ’ਤੇ ਰੋਕ ਨਾ ਲਗਾਈ ਗਈ ਤਾਂ ਸ਼੍ਰੋਮਣੀ ਕਮੇਟੀ ਕਾਰਵਾਈ ਵੀ ਕਰੇਗੀ