Sunday, January 26, 2020
Home > News > ਅੰਮ੍ਰਿਤਸਰ ਜਲੰਧਰ ਰੋਡ ਤੇ ਵਰਤਿਆ ਭਾਣਾ ਥੋੜੀ ਦੇਰ ਬਾਅਦ ਸੀ ਵੀਰ ਦੀ ਅੰਮ੍ਰਿਤਸਰ ਤੋਂ ਦੁਬਈ ਨੂੰ ਫਲਾਈਟ !

ਅੰਮ੍ਰਿਤਸਰ ਜਲੰਧਰ ਰੋਡ ਤੇ ਵਰਤਿਆ ਭਾਣਾ ਥੋੜੀ ਦੇਰ ਬਾਅਦ ਸੀ ਵੀਰ ਦੀ ਅੰਮ੍ਰਿਤਸਰ ਤੋਂ ਦੁਬਈ ਨੂੰ ਫਲਾਈਟ !

ਅੰਮ੍ਰਿਤਸਰ ਜਲੰਧਰ ਰੋਡ ਤੇ ਵਰਤਿਆ ਭਾਣਾ ਥੋੜੀ ਦੇਰ ਬਾਅਦ ਸੀ ਵੀਰ ਦੀ ਅੰਮ੍ਰਿਤਸਰ ਤੋਂ ਦੁਬਈ ਨੂੰ ਫਲਾਈਟ!ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਦੀ ਫਲਾਈਟ ਲੈਣ ਤੋਂ ਕਰੀਬ 10 ਘੰਟੇ ਪਹਿਲਾਂ 23 ਸਾਲਾ ਵੀਡੀਓ ਡਾਇਰੈਕਟਰ ਏਕਨੂਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਸੜਕ ਅਣਹੋਣੀ ’ਚ mout ਹੋ ਗਈ। ਉਸ ਨੇ ਮੰਗਲਵਾਰ ਨੂੰ ਦੁਪਹਿਰ 12 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ ਲਈ ਫਲਾਈਟ ਲੈਣੀ ਸੀ। ਉਸ ਨੇ ਆਪਣੇ ਘਰ ਵਾਲਿਆਂ ਨੂੰ ਵੀ ਦੱਸਿਆ ਹੋਇਆ ਸੀ ਕਿ ਉਹ ਜਲੰਧਰ ਤੋਂ ਹੀ ਦੁਬਈ ਲਈ ਨਿਕਲ ਜਾਵੇਗਾ। ਉਥੇ ਉਸ ਨੇ ਕਿਸੇ ਸ਼ੂਟਿੰਗ ਦੇ ਸਿਲਸਿਲੇ ’ਚ ਜਾਣਾ ਸੀ। ਸੋਮਵਾਰ ਰਾਤ 2 ਵਜੇ ਤੋਂ ਬਾਅਦ ਨੈਸ਼ਨਲ ਹਾਈਵੇਅ (ਜਲੰਧਰ-ਲੁਧਿਆਣਾ ਰੋਡ) ’ਤੇ ਮੋਦੀ ਰਿਜ਼ਾਰਟ ਦੇ ਸਾਹਮਣੇ ਉਕਤ ਹਾਦਸਾ ਉਸ ਸਮੇਂ ਹੋਇਆ ਜਦੋਂ ਏਕਨੂਰ ਦੀ ਇਨਡੈਵਰ ਕਾਰ ਦਾ ਡਰਾਈਵਰ ਸਾਈਡ ਵਾਲਾ ਟਾਇਰ ਖੁੱਲ੍ਹ ਜਾਣ ਕਾਰਨ ਕਾਰ ਸੜਕ ਵਿਚਕਾਰ ਪਲਟ ਗਈ। ਕਾਰ ਨੂੰ ਥਾਣਾ ਸੁਲਤਾਨਪੁਰ ਲੋਧੀ ਦੇ ਪਿੰਡ ਹੈਬਤਪੁਰ ਵਾਸੀ ਵੀਡੀਓ ਡਾਇਰੈਕਟਰ ਏਕਨੂਰ ਸਿੰਘ ਖੁਦ ਚਲਾ ਰਿਹਾ ਸੀ ਅਤੇ ਗੱਡੀ ਵਿਚ ਉਸ ਦੇ ਤਿੰਨ ਹੋਰ ਦੋਸਤ ਸ਼ਮਸ਼ੇਰ ਸਿੰਘ ਪੁੱਤਰ ਧਰਮ ਸਿੰਘ ਵਾਸੀ ਰਈਆ (ਅੰਮ੍ਰਿਤਸਰ), ਰੋਬਿਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਹੈਬਤਪੁਰ ਥਾਣਾ ਸੁਲਤਾਨਪੁਰ ਲੋਧੀ ਅਤੇ ਦਿਲਬਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਮੁਹੱਲਾ ਵਿਕਾਸਪੁਰੀਸ਼ਾਹਕੋਟ ਵੀ ਸਵਾਰ ਸਨ, ਜੋ ਕਿ ਇਸ ਹਾਦਸੇ ’ਚ ਗੰਭੀਰ ਜ਼ ਖਮੀ ਹੋ ਗਏ। ਦਿਲਬਰ ਸਿੰਘ ਅਤੇ ਰੋਬਿਨਪ੍ਰੀਤ ਸਿੰਘ ਨੂੰ ਰਾਮਾ ਮੰਡੀ ਦੇ ਜੌਹਲ ਮਲਟੀ ਸਪੈਸ਼ਲਿਟੀ ਹਸ ਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਏਕਨੂਰ ਜਲੰਧਰ ’ਚ ਗੜ੍ਹਾ ਦੇ ਨੇੜੇ ਕਿਸੇ ਹੋਟਲ ’ਚ ਰਹਿੰਦਾ ਸੀ। ਰਾਤ ਨੂੰ ਉਸ ਨੇ ਉਥੇ ਜਾਣਾ ਸੀ। ਜ਼ਖਮੀ ਦਿਲਬਰਪ੍ਰੀਤ ਨੇ ਦੱਸਿਆ ਕਿ ਉਹ ਏਕਨੂਰ ਦੇ ਨਾਲ ਸਹਾਇਕ ਦੇ ਤੌਰ ’ਤੇ ਕੰਮ ਕਰਦਾ ਸੀ। ਉਸ ਨੂੰ ਹਾਦਸੇ ਵਾਲੀ ਥਾਂ ’ਤੇ ਪਤਾ ਨਹੀਂ ਲੱਗਾ ਕਿ ਏਕਨੂਰ ਉਨ੍ਹਾਂ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਹੈ। ਹਸਪਤਾਲ ਵਿਚ ਉਸ ਦੀ ਹਾਲਤ ਵਿਚ ਸੁਧਾਰ ਆਉਣ ’ਤੇ ਉਸ ਨੂੰ ਏਕਨੂਰ ਦੀ maut ਬਾਰੇ ਦੱਸਿਆ ਗਿਆ।