Thursday, February 20, 2020
Home > News > ਹੁਣੇ ਹੁਣੇ ਦਿੱਲੀ ਦੇ ਜੰਤਰ-ਮੰਤਰ ‘ਤੇ ‘ਰਵਿਦਾਸ ਭਾਈਚਾਰਾ’ ਵੱਲੋਂ ਵੱਡਾ ਐਲਾਨ “ਪੰਜਾਬ ਵੱਲੋਂ ਹਮਾਇਤ (ਦੇਖੋ ਵੀਡੀਓ)

ਹੁਣੇ ਹੁਣੇ ਦਿੱਲੀ ਦੇ ਜੰਤਰ-ਮੰਤਰ ‘ਤੇ ‘ਰਵਿਦਾਸ ਭਾਈਚਾਰਾ’ ਵੱਲੋਂ ਵੱਡਾ ਐਲਾਨ “ਪੰਜਾਬ ਵੱਲੋਂ ਹਮਾਇਤ (ਦੇਖੋ ਵੀਡੀਓ)

ਦਿੱਲੀ ਦੇ ਜੰਤਰ-ਮੰਤਰ ‘ਤੇ ਅੱਜ ‘ਰਵਿਦਾਸ ਭਾਈਚਾਰਾ’ ਵੱਲੋਂ ਵੱਡਾ ਐਲਾਨ (ਦੇਖੋ ਵੀਡੀਓ) ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਤੁਗਲਕਾਬਾਦ ‘ਚ ਸ੍ਰੀ ਗੁਰੂ ਰਵਿਦਾਸ ਮੰਦਰ ਤੋੜਨ ਦੇ ਵਿਰੋਧ ‘ਚ ਰਵੀਦਾਸ ਭਾਈਚਾਰੇ ਵਲੋਂ ਬੁੱਧਵਾਰ ਨੂੰ ਜੰਤਰ-ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜਾਣਕਾਰੀ ਅਨੁਸਾਰ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਪੰਜਾਬ ਤੋਂ ਵੱਡੀ ਗਿਣਤੀ ‘ਚ ਲੋਕ ਇਸ ‘ਚ ਹਿੱਸਾ ਲੈਣਗੇ ਤੇ ਰਵੀਦਾਸ ਭਾਈਚਾਰੇ ਦੇ ਲੋਕਾਂ ਦੀ ਮੱਦਦ ਕਰਨਗੇ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਵੀਦਾਸ ਭਾਈਚਾਰੇ ਵਲੋਂ 13 ਅਗਸਤ ਨੂੰ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਗਿਆ ਸੀ। ਆਉ ਜਾਣਦੇ ਪੂਰਾ ਮਾਮਲਾ ਦੱਸ ਦੇਈਏ ਕਿ ਦਿੱਲੀ ‘ਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ 10 ਅਗਸਤ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਤੋੜ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਰਵੀਦਾਸ ਭਾਈਚਾਰੇ ‘ਚ ਭਾਰੀ ਰੋਸ ਹੈ। ਇਸ ਦੇ ਵਿਰੋਧ ‘ਚ 13 ਅਗਸਤ ਨੂੰ ਪੰਜਾਬ ਭਰ ‘ਚ ਬੰਦ ਕਰਕੇ ਹਾਈਵੇਅ ਅਤੇ ਸੜਕਾਂ ‘ਤੇ ਜਾਣ ਲਾਇਆ ਗਿਆ ਸੀ। ਇਸ ਦੀ ਸਫਲਤਾ ਤੋਂ ਬਾਅਦ ਹੁਣ 21 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ‘ਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਪੰਜਾਬ ਬੰਦ ਦੌਰਾਨ ਦੁਕਾਨਦਾਰਾਂ ਤੇ ਪ੍ਰਦਰਸ਼ਨਕਾਰੀਆਂ ਵਿੱਚ ਟਕਰਾਅ ਹੋਈ ਪਰ ਪੁਲਿਸ ਨੇ ਆ ਕੇ ਮਾਹੌਲ ਸਾਂਭ ਲਿਆ। ਪੁਲਿਸ ਅਧਿਕਾਰੀਆਂ ਨੇ ਦੋਵਾਂ ਪੱਖਾਂ ਨੂੰ ਸ਼ਾਂਤ ਕੀਤਾ। ਦੱਸ ਦੇਈਏ ਕਿ ਪਹਿਲਾਂ ਕਿਹਾ ਗਿਆ ਸੀ ਕਿ ਬੰਦ ਦੌਰਾਨ ਆਵਾਜਾਈ ਨਹੀਂ ਰੋਕੀ ਜਾਵੇਗੀ, ਪਰ ਪ੍ਰਦਰਸ਼ਨਾਂ ਕਾਰਨ ਬੱਸਾਂ ਰੋਕੀਆਂ ਗਈਆਂ।ਇਸ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਘੰਟੇ ਰੇਲ ਗੱਡੀਆਂ ਦੇ ਬੰਦ ਰਹਿਣ ਕਾਰਨ ਵੀ ਲੋਕ ਕਾਫ਼ੀ ਪ੍ਰੇਸ਼ਾਨ ਹੋਏ। ਦਰਅਸਲ ਨਵੀਂ ਦਿੱਲੀ ਦੇ ਤੁਗਲਕਾਬਾਦ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਾਚੀਨ ਮੰਦਰ ਨੂੰ ਢਾਹੁਣ ਦੇ ਹੁਕਮ ਹੋਏ ਜਿਸ ਵਿਰੁੱਧ ਪੰਜਾਬ ਵਿੱਚ ਅੰਦੋਲਨ ਤੇਜ਼ ਹੋ ਗਿਆ ਹੈ।