Friday, January 24, 2020
Home > News > ਪੰਜਾਬ ਚ ਹੁਣੇ ਹੁਣੇ ਸਕੂਲੀ ਬੱਚਿਆਂ ਨਾਲ ਭਰੀ ਬਸ ਦਾ ਵਾਪਰਿਆ ਵੱਡਾ ਭਾਣਾ ਅਤੇ

ਪੰਜਾਬ ਚ ਹੁਣੇ ਹੁਣੇ ਸਕੂਲੀ ਬੱਚਿਆਂ ਨਾਲ ਭਰੀ ਬਸ ਦਾ ਵਾਪਰਿਆ ਵੱਡਾ ਭਾਣਾ ਅਤੇ

ਪੰਜਾਬ ਚ ਹੁਣੇ ਹੁਣੇ ਸਕੂਲੀ ਬੱਚਿਆਂ ਨਾਲ ਭਰੀ ਬਸ ਦਾ ਹੋਇਆ ਭਿਆਨਕ ਹਾਦਸਾ ਸਕੂਲੀ ਬੱਚਿਆਂ ਨੂੰ ਲਿਜਾ ਰਹੀ ਬੱਸ ਖੇਤਾਂ ‘ਚ ਪਲਟੀ ,ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਕੱਢਿਆ ਬਾਹਰ :ਰੂਪਨਗਰ : ਪੰਜਾਬ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈਣ ਨਾਲ ਸੜਕਾਂ ਦੀ ਹਾਲਤ ਵੀ ਤਰਸਯੋਗ ਬਣ ਗਈ ਹੈ ਅਤੇ ਸੜਕਾਂ ਦੇ ਦੋਵੋਂ ਪਾਸਿਆਂ ਤੋਂ ਮਿੱਟੀ ਖੁਰ ਕੇ ਟੋਏ ਪੈ ਗਏ ਹਨ , ਜੋ ਕਈ ਸੜਕ ਹਾਦਸਿਆਂ ਦਾ ਕਰਨ ਬਣਦੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਰੂਪਨਗਰ ਦੇ ਪਿੰਡ ਮਾਜਰੀ ਤੋਂ ਸਾਹਮਣੇ ਆਇਆ ਹੈ। ਇਸ ਦੌਰਾਨ ਅੱਜ ਪਿੰਡ-ਮਾਜਰੀ ਜੱਟਾਂ-ਗਰੇਵਾਲ ਸੜਕ ‘ਤੇ ਇੱਕ ਸਕੂਲ ਬੱਸ ਸੰਤੁਲਨ ਵਿਗੜਨ ਕਾਰਨ ਝੋਨੇ ਦੇ ਖੇਤਾਂ ‘ਚ ਪਲਟ ਗਈ ਹੈ। ਇਸ ਹਾਦਸੇ ਦੇ ਕਾਰਨ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਹਿ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਬੱਸ ‘ਚ ਸਵਾਰ 24 ਬੱਚਿਆਂ ਦਾ ਬਚਾਅ ਹੋ ਗਿਆ ਹੈ ਅਤੇ ਬੱਸ ਡਰਾਈਵਰ ਵਲੋਂ ਬੱਸ ਦਾ ਸ਼ੀਸ਼ਾ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਅੱਜ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਪਿੰਡ ਗਰੇਵਾਲ ਜਾ ਰਹੀ ਸੀ। ਇਸ ਦੌਰਾਨ ਸਾਹਮਣਿਓਂ ਇਕ ਸਕੂਟਰ ਚਾਲਕ ਆ ਗਿਆ ਅਤੇ ਬੱਸ ਦਾ ਸੰਤੁਲਨ ਵਿਗੜਨ ਕਰ ਕੇ ਬੱਸ ਖੇਤਾਂ ਵੱਲ ਪਲਟ ਗਈ। ਇਸ ਦੌਰਾਨ ਬੱਸ ਮਾਲਕ ਵਲੋਂ ਬੱਸ ਦਾ ਸ਼ੀਸ਼ਾ ਤੋੜ ਕੇ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ। ਵੱਡੇ ਅਤੇ ਛੋਟੇ ਸ਼ਹਿਰਾਂ ਵਿੱਚ ਆਵਾਜਾਈ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਵੱਡੇ ਸ਼ਹਿਰਾਂ ਦੇ ਮੁਕਾਬਲੇ ਛੋਟੇ ਸ਼ਹਿਰਾਂ ਵਿੱਚ ਇਹ ਸਮੱਸਿਆ ਵਧੇਰੇ ਵਿਕਰਾਲ ਰੂਪ ਧਾਰਨ ਕਰ ਰਹੀ ਹੈ। ਜਿਉਂ-ਜਿਉਂ ਆਵਾਜਾਈ ਦੇ ਸਾਧਨ ਵੱਧ ਰਹੇ ਹਨ ਤਿਉਂ-ਤਿਉਂ ਸੜਕਾਂ ਤੇ ਭੀੜ ਵੱਧ ਰਹੀ ਹੈ। ਸ਼ਹਿਰਾਂ ਵਿੱਚ ਪਾਰਕਿੰਗ ਦੀ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਸ²ੜਕਾਂ ਉਤੇ ਹੀ ਗੱਡੀਆਂ ਪਾਰਕ ਕਰਨੀਅ੍ਯਾਂ ਪੈਂਦੀਆਂ ਹਨ। ਸਮੱਸਿਆ ਮੁੱਖ ਤੌਰ ’ਤੇ ਇੱਥੋਂ ਹੀ ਸ਼ੁਰੂ ਹੁੰਦੀ ਹੈ। ਸਾਡੇ ਕੋਲ ਟਰੈਫਿਕ ਨੂੰ ਕੰਟਰੋਲ ਕਰਨ ਲਈ ਮਸ਼ੀਨਰੀ ਵੀ ਨਹੀਂ ਹੈ। ਟਰੈਫਿਕ ਪੁਲਿਸ ਕੋਲ ਗਿਣਤੀ ਦੇ ਸਿਪਾਹੀ ਹੁੰਦੇ ਹਨ ਜਿਨ੍ਹਾਂ ਨੂੰ ਸਿਰਫ ਕੁੱਝ ਥਾਵਾਂ ਉਤੇ ਵੀ ਤਾਇਨਾਤ ਕੀਤਾ ਜਾਂਦਾ ਹੈ। ਸ਼ਹਿਰਾਂ ਦੇ ਦੂਸਰੇ ਹਿੱਸਿਆਂ ਵਿੱਚ ਆਵਾਜਾਈ ਬੱਸ ਰੱਬ ਦੇ ਆਸਰੇ ਹੀ ਚੱਲਦੀ ਹੈ। ਗੱਡੀਆਂ ਦੀ ਆਪਾਧਾਪੀ ਵਿੱਚ ਆਮ ਨਾਗਰਿਕ ਦੀ ਜ਼ਿੰਦਗੀ ਇੱਕ ਪੀ²ੜਾ ਬਣ ਕੇ ਰਹਿਗਈ ਹੈ। ਸਰਕਾਰ ਅਤੇ ਸਰਕਾਰੀ ਅਫਸਰਾਂ ਵੱਲੋਂ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਸਰਕਾਰ ਦੀ ਇਸ ਬੇਰੁਖੀ ਦੇ ਚੱਲਦਿਆਂ ਆਮ ਆਦਮੀ ਦੀ ਜਿੰਦਗੀ ਦਿਨੋਂ ਦਿਨ ਬੱਤਰ ਹੁੰਦੀ ਜਾ ਰਹੀ ਹੈ। ਸਰਕਾਰ ਦੀ ਅਪਰਾਧਿਕ ਅਣਗਹਿਲੀ ਦੀ ਕੀਮਤ ਸਾਡੇ ਨਾਗਰਿਕਾਂ ਨੂੰ ਜਾਨ ਦੇ ਕੇ ਤਾਰਨੀ ਪੈਂਦੀ ਹੈ। ਆਵਾਜਾਈ ਦੇ ਮਾੜੇ ਪ੍ਰਬੰਧਾਂ ਕਾਰਨ ਹੀ ਹਰ ਸਾਲ ਲੱਖਾਂ ਲੋਕ ਸੜਕ ਹਾਦਸਿਆਂ ਦੀ ਭੇਂਟ ਚੜ੍ਹ ਜਾਂਦੇ ਹਨ। ਸੜਕਾਂ ਉਤੇ ਇਸ ਘੜਮੱਸ ਦੇ ਕਈ ਕਾਰਨ ਹੈ। ਇਨ੍ਹਾਂ ਵਿਚ ਸਭ ਤੋਂ ਪ੍ਰਮੁੱਖ ਹੈ ਮੋਟਰ ਵਾਹਨਾਂ, ਖਾਸ ਕਰਕੇ ਚੌਪਹੀਆਂ ਵਾਹਨਾਂ ਦੀ ਗਿਣਤੀ ਵਿਚ ਲਗਾਤਾਰ ਹੁੰਦਾ ਬੇਤਹਾਸ਼ਾ ਵਾਧਾ। ਆਟੋਮੋਬਾਈਲ ਉਦਯੋਗ ਦੀ ਲਾਬਿੰਗ ਸਰਕਾਰ ਅਤੇ ਅਫਸਰਸ਼ਾਹੀ ’ਤੇ ਇੰਨੀ ਹਾਵੀ ਹੋ ਚੁੱਕੀ ਹੈ ਕਿ ਸੜਕਾਂ ਉਤੇ ਵਾਹਨਾਂ ਦੀ ਗਿਣਤੀ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਕਾਰਾਂ ਅਤੇ ਸਕੂਟਰਾਂ ਦੇ ਕਾਰਖਾਨੇ ਲਗਾਤਾਰ ਚਾਲੂ ਰੱਖਣ ਲਈ ਸਰਕਾਰ ਨੇ ਵਿੱਤੀ ਸੰਸਥਾਵਾਂ ਅਤੇ ਬੈਂਕਾਂ ਨੂੰ ਕਾਰਾਂ ਅਤੇ ਹੋਰ ਵਾਹਨ ਖਰੀਦਣ ਲਈ ਸੌਖੇ ਕਰਜ਼ੇ ਉਪਲਬਧ ਕਰਾਉਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ। ਸਰਕਾਰੀ ਹਿਦਾਇਤਾਂ ਅਤੇ ਨੀਤੀਆਂ ਕਾਰਨ ਬੈਂਕਾਂ ਵੱਲੋਂ ਬਿਨਾਂ ਕਿਸੇ ਪੁੱਛ ਪੜਤਾਲ ਮੋਟਰ ਗੱਡੀ ਖਰੀਦਣ ਲਈ ਕਰਜ਼ਾ ਮਿਲ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਕੰਮਕਾਰ ਲਈ ਕਰਜ਼ਾ ਲੈਣਾ ਹੋਵੇ ਤਾਂ ਉਸ ਨੂੰ ਹਜਾਰਾਂ ਸਾਲ ਪੁੱਛੇ ਜਾਂਦੇ ਹਨ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਹਰ ਘਰ ਵਿੱਚ ਕਈ-ਕਈ ਮੋਟਰ ਗੱਡੀਆਂ,ਸਕੂਟਰ ਅਤੇ ਮੋਟਰਸਾਈਕਲ ਖੜ੍ਹੇ ਹਨ। ਸਾਡੀਆਂ ਸੜਕਾਂ ਦੀ ਅਵਸਥਾ ਇੰਨੀ ਕਾਨਵਾਈ ਝੱਲਣ ਦੇ ਸਮਰਥ ਨਹੀਂ ਹੈ। ਜ਼ਿਆਦਾਤਰ ਸੜਕਾਂ ਦੀ ਚੌੜਾਈ 1947 ਸਮੇਂ ਦੀ ਹੀ ਹੈ। ਪਹਿਲੇ ਸਮੇਂ ਵਿੱਚ ਲੋਕਾਂ ਕੋਲ ਆਵਾਜਾਈ ਦੇ ਸਾਧਨ ਘੱਟ ਸਨ ਇਸ ਲਈ ਘੱਟ ਚੌੜੀਆਂ ਸ²ੜਕਾਂ ਨਾਲ ਵੀ ਕੰਮ ਚਲ ਰਿਹਾ ਸੀ, ਪ੍ਰੰਤੂ ਬਦਲੀ ਸਥਿਤੀ ਨੂੰ ਸਾਹਮਣੇ ਰੱਖ ਕੇ ਸਰਕਾਰ ਨੇ ਸੜਕਾਂ ਦੀ ਸਮਰਥਾ ਵਿੱਚ ਕੋਈ ਵਾਧਾ ਨਹੀਂ ਕੀਤਾ। ਇਸ਼ ਦੇ ਨਤੀਜੇ ਵੱਜੋਂ ਸੜਕਾਂ ਉਤੇ ਹਾਦਸੇ ਵੱਧ ਰਹੇ ਹਨ। ਜਨਸੰਖਿਆ ਅਤੇ ਵਾਹਨਾਂ ਦੀ ਗਿਣਤੀ ਵਧਣ ਨਾਲ ਇਹ ਸੜਕਾਂ ਬਹੁਤ ਹੀ ਨਾ-ਕਾਫੀ ਹੋ ਗਈਆਂ ਹਨ। ਸੜਕਾਂ ਦੇ ਰੱਖ-ਰਖਾਅ ਲਈ ਸਰਕਾਰਾਂ ਕੋਲ ਪੈਸਾ ਨਹੀਂ ਹੈ। ਸੜਕਾਂ ਵਿੱਚ ਵੱਡੇ-ਵੱਡੇ ਟੋਏੇ ਤੇਜ਼ ਅਤੇ ਸੁਰੱਖਿਅਤ ਆਵਾਜਾਈ ਲਈ ਵੱਡੀ ਰੁਕਾਵਟ ਹਨ। ਸੜਕਾਂ ਦੇ ਆਲੇ-ਦੁਆਲੇ ਘਰਾਂ/ਦੁਕਾਨਾਂ ਦੇ ਮਾਲਕਾਂ ਵਲੋਂ ਕੀਤੇ ਨਜਾਇਜ਼ ਕਬਜ਼ੇ ਰਹਿੰਦੀ ਕਸਰ ਪੂਰੀ ਪਰ ਦਿੰਦੇ ਹਨ। ਥਾਂ-ਥਾਂ ਬਰੇਕਾਂ ਮਾਰਨ ਅਤੇ ਘੱਟ ਰਫਤਾਰ ਕਾਰਨ ਪੈਟਰੋਲ/ਡੀਜ਼ਲ ਦਾ ਖਰਚ ਵੀ ਜ਼ਿਆਦਾ ਹੁੰਦਾ ਹੈ। ਇਸ ਨਾਲ ਵਾਤਾਵਰਣ ਵੀ ਗੰਧਲਾ ਹੋ ਰਿਹਾ ਹੈ। ਇਸ ਸਮੱਸਿਆ ਦਾ ਇੱਕ ਹੋਰ ਪ੍ਰਮੁੱਖ ਕਾਰਨ ਹੈ ਵਾਹਨਾਂ ਦੀ ਸ਼੍ਰੇਣੀ ਅਨੁਸਾਰ ਸੜਕਾਂ ’ਤੇ ਆਵਾਜਾਈ ਦੀ ਕੋਈ ਨੀਤੀ ਨਾ ਹੋਣਾ। ਇੱਕੋ ਸੜਕ ਉਤੇ ਬੈਲ ਗੱਡੀ ਅਤੇ ਤੇਜ਼ ਰਫਤਾਰ ਕਾਰਾਂ ਚੱਲਦੀਆਂ ਹਨ। ਇਸ ਨਾਲ ਟਰੈਫਿਕ ਵਿੱਚ ਭਾਰੀ ਵਿਘਨ ਪੈਂਦਾ ਹੈ। ਆਵਾਜਾਈ ਦੇ ਵਿਕਸਤ ਸਾਧਨਾਂ ਦੀ ਵਰਤੋਂ ਕਰਨ ਲਈ ਸਾਨੂੰ ਤੇਜ ਰਫਤਾਰ ਗੱਡੀਆਂ ਲਈ ਵੱਖਰੀਆਂ ਸੜਕਾਂ ਬਣਾਉਣੀਆਂ ਪੈਣਗੀਆਂ। ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਟ੍ਰੈਫਿਕ ਵਿੱਚ ਸੁਧਾਰ ਨਹੀਂ ਹੋ ਸਕਦਾ। ਸ਼ਹਿਰਾਂ ਵਿਚ ਸੜਕੀ ਯੋਜਨਾਬੰਦੀ ਦੀ ਘਾਟ ਕਾਰਨ ਹੀ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਆਵਾਜਾਈ ਦੀ ਸਮੱਸਿਆ ਦੇ ਨਿਪਟਾਰੇ ਆਮ ਜਨਤਾ ਵਿਚ ਟ੍ਰੈਫਿਕ ਸੂਝ ਹੋਣੀ ਵੀ ਬੇਹੱਦ ਜ਼ਰੂਰੀ ਹੈ। ਸਾਰੇ ਨਾਗਰਿਕਾਂ ਨੂੰ ਟਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਲੋੜ ਹੈ ਸਥਾਨਕ ਮਿਊਂਸੀਪਲ ਕਮੇਟੀਆਂ ਅਤੇ ਆਵਾਜਾਈ ਕੰਟਰੋਲ ਲਈ ਜ਼ਿੰਮੇਵਾਰ ਮਹਿਕਮੇ ਸਿਰ ਜੋੜ ਕੇ ਬੈਠਣ ਤਾਂ ਕਿ ਸ਼ਹਿਰੀ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਵਿਆਪਕ ਸੁਧਾਰ ਕੀਤੇ ਜਾ ਸਕਣ। ਇਹ ਕਾਰਜ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ।