Tuesday, November 19, 2019
Home > News > ਹੁਣੇ ਹੁਣੇ ਆਈ ਵੱਡੀ ਖਬਰ ਪਾਕਿਸਤਾਨ ਤੋਂ ਪੰਜਾਬੀਆਂ ਲਈ ਆਈ ਇਹ ਮਾੜੀ ਖਬਰ ਦੇਖੋ

ਹੁਣੇ ਹੁਣੇ ਆਈ ਵੱਡੀ ਖਬਰ ਪਾਕਿਸਤਾਨ ਤੋਂ ਪੰਜਾਬੀਆਂ ਲਈ ਆਈ ਇਹ ਮਾੜੀ ਖਬਰ ਦੇਖੋ

ਭਾਰਤ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਦੀ ਬੁਖਲਾਹਟ ਲਗਾਤਾਰ ਜਾਰੀ ਹੈ। ਪਹਿਲਾਂ ਇਮਰਾਨ ਖ਼ਾਨ ਸਰਕਾਰ ਨੇ ਭਾਰਤ ਨਾਲ ਵਪਾਰ ਤੋੜਿਆ, ਕੂਟਨੀਤਕ ਸਬੰਧਾਂ ਦਾ ਦਰਜਾ ਘਟਾਇਆ ਅਤੇ ਰੇਲ ਤੇ ਬੱਸ ਸੇਵਾ ਵੀ ਰੋਕ ਦਿੱਤੀ।ਹੁਣ ਪਾਕਿਸਤਾਨ ਦੇ ਕੁਝ ਅਸਮਾਜਿਕ ਲੋਕਾਂ ਦਾ ਗੁੱਸਾ ਭਾਰਤੀ ਇਤਿਹਾਸ ਨਾਲ ਜੁੜੀਆਂ ਮਹਾਨ ਸ਼ਖਸੀਅਤਾਂ ਦੇ ਬੁੱਤ ਉੱਤੇ ਉੱਤਰ ਰਿਹਾ ਹੈ। ਦਰਅਸਲ, ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਦੋ ਵਿਅਕਤੀਆਂ ਨੇ ਨੁਕਸਾਨ ਪਹੁੰਚਾਇਆ ਹੈ।ਇਸ ਮਾਮਲੇ ਵਿੱਚ ਦੋਵਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਨੌਂ ਫੁੱਟ ਲੰਮੀ ਮੂਰਤੀ ਦਾ ਜੂਨ ਮਹੀਨੇ ਵਿੱਚ ਹੀ ਲਾਹੌਰ ਦੇ ਕਿਲ੍ਹੇ ਵਿੱਚ ਉਦਘਾਟਨ ਕੀਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਦੇ ਖਿਲਾਫ ਦੇਸ਼ ਦੇ ਈਸ਼ਨਿੰਦਾ ਦੇ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸ ਦਈਏ ਦੋਵੇਂ ਮੁਲਜ਼ਮ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲੈਣ ਬਾਰੇ ਨਾਰਾਜ਼ ਸਨ। ਮਹਾਰਾਜਾ ਰਣਜੀਤ ਸਿੰਘ ਸਿੱਖ ਸਾਮਰਾਜ ਦਾ ਨੇਤਾ ਸੀ ਜਿਨ੍ਹਾਂ 19ਵੀਂ ਸਦੀ ਵਿੱਚ ਉਪ-ਮਹਾਂਦੀਪ ਦੇ ਪੱਛਮ-ਉੱਤਰ ਵਿੱਚ ਰਾਜ ਕੀਤਾ ਸੀ। ਰਣਜੀਤ ਸਿੰਘ ਪਰਮਵੀਰ ਯੋਧਾ ਸਨ ਤੇ ਉਨ੍ਹਾਂ ਕਦੇ ਵੀ ਅੰਗਰੇਜ਼ਾਂ ਨੂੰ ਆਪਣੇ ਰਾਜ ਉੱਤੇ ਹਾਵੀ ਹੋਣ ਨਹੀਂ ਦਿੱਤਾ। ਭਾਰਤ-ਪਾਕਿਸਤਾਨ ਦੀ ਆਪਸੀ ਸਾਂਝ ਨੂੰ ਮਜ਼ਬੂਤ ਬਣਾਉਣ ਹਿਤ ਦੋਵਾਂ ਮੁਲਕਾਂ ਵਿਚਾਲੇ ਸ਼ੁਰੂ ਕੀਤੀਆਂ ਗਈਆਂ ‘ਦੋਸਤੀ’, ‘ਪੰਜ-ਆਬ’, ‘ਸਮਝੌਤਾ’ ਤੇ ‘ਸਦਾ-ਏ-ਸਰਹੱਦ’ ਬੱਸਾਂ ਦਾ ਸਫ਼ਰ ਪਾਕਿ ਨੂੰ ਰਾਸ ਨਹੀਂ ਆਇਆ ਅਤੇ ਭਾਰਤ ਵਲੋਂ ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਬਾਅਦ ਪਾਕਿ ‘ਚ ਪੈਦਾ ਹੋਈ ਕੁੜੱਤਣ ਦੇ ਬਾਅਦ ਇਨ੍ਹਾਂ ਬੱਸਾਂ ਦੀ ਸਰਹੱਦ ਪਾਰ ਆਉਣ-ਜਾਣ ‘ਤੇ ਪੱਕੇ ਤੌਰ ‘ਤੇ ਰੋਕ ਲਗਾ ਦਿੱਤੀ ਗਈ ਹੈ | ਦੱਸਣਯੋਗ ਹੈ ਕਿ ਪਾਕਿ ਸਰਕਾਰ ਦੀਆਂ ਬੇਨਿਯਮੀਆਂ ਦੇ ਚੱਲਦਿਆਂ ਧਾਰਮਿਕ ਸ਼ਹਿਰਾਂ ਸ੍ਰੀ ਨਨਕਾਣਾ ਸਾਹਿਬ ਅਤੇ ਅੰਮਿ੍ਤਸਰ ਵਿਚਾਲੇ ਸ਼ੁਰੂ ਕੀਤੀ ਗਈ ‘ਦੋਸਤੀ’ ਤੇ ‘ਪੰਜ-ਆਬ’ ਬੱਸ ਸੇਵਾ ਜਲਦੀ ਬਾਅਦ ਸਿਰਫ਼ ਪਾਕਿਸਤਾਨੀ ਸਰਹੱਦੀ ਚੌਾਕੀ ਵਾਹਗਾ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ | ਇਹ ਸਿਲਸਿਲਾ ਪਿਛਲੇ ਚਾਰ ਸਾਲ ਤੋਂ ਜਾਰੀ ਹੈ | ਦੱਸਣਯੋਗ ਹੈ ਕਿ ‘ਦੋਸਤੀ’ ਤੇ ‘ਪੰਜ-ਆਬ’ ਬੱਸਾਂ ਪਿਛਲੇ ਲਗਪਗ ਢਾਈ ਸਾਲਾਂ ਤੋਂ ਜ਼ਿਆਦਾਤਰ ਦਿਨ ਬਿਨਾਂ ਸਵਾਰੀਆਂ ਦੇ ਹੀ ਅੰਮਿ੍ਤਸਰ-ਲਾਹੌਰ ਵਿਚਕਾਰ ਚੱਲਦੀਆਂ ਆ ਰਹੀਆਂ ਹਨ ਜਾਂ ਬਹੁਤੀ ਵਾਰ ਇਕ ਜਾਂ ਦੋ ਯਾਤਰੂਆਂ ਨੂੰ ਲੈ ਕੇ ਹੀ ਇਹ ਸਫ਼ਰ ਤਹਿ ਕਰਦੀਆਂ ਰਹੀਆਂ | ਯਾਤਰੂਆਂ ਦੀ ਗਿਣਤੀ ਨਾ-ਮਾਤਰ ਹੋਣ ਦੇ ਬਾਵਜੂਦ ਪ੍ਰੋਟੋਕਾਲ ਦਿੰਦਿਆਂ ਇਨ੍ਹਾਂ ਖ਼ਾਲੀ ਬੱਸਾਂ ਦੇ ਨਾਲ ਸੁਰੱਖਿਆ ਕਰਮਚਾਰੀਆਂ ਵਾਲੀ ਪਾਇਲਟ ਜਿਪਸੀ ਨਿਯਮ ਨਾਲ ਰਵਾਨਾ ਕੀਤੀ ਜਾਂਦੀ ਰਹੀ ਹੈ | ਸਾਲ 1999 ‘ਚ ਦਿੱਲੀ-ਲਾਹੌਰ ਦੇ ਵਿਚਕਾਰ ‘ਸਮਝੌਤਾ’ ਤੇ ‘ਸਦਾ-ਏ-ਸਰਹੱਦ’ ਬੱਸਾਂ ਸ਼ੁਰੂ ਕੀਤੇ ਜਾਣ ਦੇ ਬਾਅਦ ਅਪ੍ਰੈਲ 2005 ‘ਚ ਸ੍ਰੀਨਗਰ-ਮੁਜ਼ਫਰਾਬਾਦ, 24 ਜਨਵਰੀ 2006 ਨੂੰ ਲਾਹੌਰ-ਅੰਮਿ੍ਤਸਰ ਤੇ ਫਿਰ ਅੰਮਿ੍ਤਸਰ-ਸ੍ਰੀ ਨਨਕਾਣਾ ਸਾਹਿਬ ਬੱਸ ਸੇਵਾ ਸ਼ੁਰੂ ਕੀਤੀ ਗਈ | ਸਾਲ 2001 ਦੇ ਸੰਸਦ ਦੇ ਹਮਲੇ ਤੋਂ ਬਾਅਦ ‘ਸਮਝੌਤਾ’ ਤੇ ‘ਸਦਾ-ਏ-ਸਰਹੱਦ’ ਬੱਸ ਸੇਵਾ ਮੁਅੱਤਲ ਕੀਤੇ ਜਾਣ ਬਾਅਦ ਜੁਲਾਈ 2003 ‘ਚ ਇਹ ਬੱਸ ਸੇਵਾ ਮੁੜ ਬਹਾਲ ਕਰ ਦਿੱਤੀ ਗਈ | ਪਾਕਿਸਤਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਵਲੋਂ ਸ੍ਰੀ ਨਨਕਾਣਾ ਸਾਹਿਬ ਤੋਂ ਅੰਮਿ੍ਤਸਰ ਆਉਣ ਵਾਲੀ ਬੱਸ ਦਾ ਨਾਂਅ ‘ਦੋਸਤੀ’ ਅਤੇ ਪੰਜਾਬ ਰੋਡਵੇਜ਼ (ਭਾਰਤ) ਵਲੋਂ ਅੰਮਿ੍ਤਸਰ ਤੋਂ ਸ੍ਰੀ ਨਨਕਾਣਾ ਸਾਹਿਬ ਨੂੰ ਭੇਜੀ ਜਾਣ ਵਾਲੀ ਬੱਸ ਦਾ ਨਾਂਅ ‘ਪੰਜ-ਆਬ’ ਰੱਖਿਆ ਗਿਆ | ਅੰਮਿ੍ਤਸਰ ਦੇ ਇੰਟਰਨੈਸ਼ਨਲ ਬੱਸ ਟਰਮੀਨਲ ਤੋਂ ਇਹ ਬੱਸ ਹਰਜਿੰਦਰ ਸਿੰਘ ਡਰਾਈਵਰ ਦਾ ਵੀਜ਼ਾ ਖ਼ਤਮ ਹੋਣ ਕਰਕੇ ਹਰਭਜਨ ਸਿੰਘ ਨਾਮੀ ਡਰਾਈਵਰ ਬੱਸ ਪਾਕਿਸਤਾਨ ਲੈ ਕੇ ਜਾ ਰਹੇ ਸਨ, ਜਦਕਿ ਉੱਧਰ ਪਾਕਿਸਤਾਨ ਵਲੋਂ ਡਰਾਈਵਰ ਗੌਹਰ ਰਹਿਮਾਨ, ਅਜ਼ਹਰ ਹਮੀਦ ਤੇ ਨਸੀਰ ਸ਼ਾਹ ਇਹ ਸੇਵਾਵਾਂ ਦੇ ਰਹੇ ਸਨ | ਇਨ੍ਹਾਂ ਨੂੰ ਬਕਾਇਦਾ ਭਾਰਤ ਤੇ ਪਾਕਿਸਤਾਨ ਹਾਈ ਕਮਿਸ਼ਨ ਵਲੋਂ ਵੀਜ਼ਾ ਜਾਰੀ ਕੀਤਾ ਗਿਆ ਸੀ | ਅੰਮਿ੍ਤਸਰ ਤੋਂ ਵਾਹਗਾ ਤੱਕ ਜਾਣ ਲਈ ਇਸ ਬੱਸ ਦੀ ਟਿਕਟ 1200 ਰੁਪਏ ਰੱਖੀ ਗਈ ਸੀ ਅਤੇ ਯਾਤਰੂਆਂ ਦੇ ਸਾਮਾਨ ਦੇ 50 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੱਖਰੇ ਲਏ ਜਾਂਦੇ ਸਨ, ਜਦਕਿ ਸਾਧਾਰਨ ਬੱਸ ਦਾ ਇਹੋ ਕਿਰਾਇਆ ਸਿਰਫ਼ 30 ਤੋਂ 40 ਰੁਪਏ ਤੱਕ ਹੈ |