Sunday, October 20, 2019
Home > News > ਬ੍ਰਿਟੇਨ ‘ਚ ਫੇਸਬੁੱਕ ‘ਤੇ 5 ਲੱਖ ਪਾਉਂਡ ਦਾ ਜੁਰਮਾਨਾ…

ਬ੍ਰਿਟੇਨ ‘ਚ ਫੇਸਬੁੱਕ ‘ਤੇ 5 ਲੱਖ ਪਾਉਂਡ ਦਾ ਜੁਰਮਾਨਾ…

ਬ੍ਰਿਟੇਨ ‘ਚ ਫੇਸਬੁੱਕ ‘ਤੇ 5 ਲੱਖ ਪਾਉਂਡ ਦਾ ਜੁਰਮਾਨਾ…….ਲੰਡਨ— ਬ੍ਰਿਟੇਨ ਦੇ ਸੂਚਨਾ ਕਮਿਸ਼ਨਰ ਦਫਤਰ ਨੇ ਵੀਰਵਾਰ ਨੂੰ ਫੇਸਬੁੱਕ ‘ਤੇ ਅੰਕੜਿਆਂ ਦੀ ਸੁਰੱਖਿਆ ਸਬੰਧੀ ਕਾਨੂੰਨ ਦੇ ਗੰਭੀਰ ਉਲੰਘਣ ਨੂੰ ਲੈ ਕੇ 5 ਲੱਖ ਪਾਉਂਡ ਦਾ ਜੁਰਮਾਨਾ ਲਗਾਇਆ। ਆਈ.ਓ.ਸੀ. ਨੇ ਕਿਹਾ ਕਿ ਉਸ ਦੀ ਜਾਂਚ ‘ਚ ਪਤਾ ਲੱਗਾ ਕਿ ਫੇਸਬੁੱਕ ਨੇ 2007 ਤੋਂ 2014 ਵਿਚਾਲੇ ਯੂਜ਼ਰ ਦੀ ਨਿਜੀ ਜਾਣਕਾਰੀ ਦੀ ਵਰਤੋਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੀ ਐਪਲੀਕੇਸ਼ਨ ਡਿਵੈਲਪਰਾਂ ਨੂੰ ਕਰਨ ਦੀ ਮਨਜ਼ੂਰੀ ਦੇ ਦਿੱਤੀ। ਸੂਚਨਾ ਕਮਿਸ਼ਨਰ ਐਲੀਜ਼ਾਬੈਥ ਡੇਰਹਮ ਨੇ ਕਿਹਾ ਕਿ ਫੇਸਬੁੱਕ ਆਪਣੇ ਯੂਜ਼ਰਸ ਦੇ ਅੰਕੜਿਆਂ ਦੀ ਗੁਪਤਤਾ ਦੀ ਰੱਖਿਆ ਕਰਨ ‘ਚ ਨਾਕਾਮ ਰਿਹਾ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਕੰਪਨੀ ਨੂੰ ਬਿਹਤਰ ਕਦਮ ਚੁੱਕਣਾ ਚਾਹੀਦਾ ਸੀ। ਇਹ ਜੁਰਮਾਨਾ ਬ੍ਰਿਟੇਨ ਦੇ ਅੰਕੜਾ ਸੁਰੱਖਿਆ ਕਾਨੂੰਨ, 1998 ਦੇ ਤਹਿਤ ਲਗਾਇਆ ਗਿਆ ਹੈ। ਮਈ ‘ਚ ਉਸ ਕਾਨੂੰਨ ਦੇ ਸਥਾਨ ‘ਤੇ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ। ਇਸ ਤੋਂ ਇਲਾਵਾ ਯੂਰੋਪੀ ਸੰਘ ਦਾ ਅੰਕੜਾ ਸੁਰੱਖਿਆ ਨਿਯਮ ਵੀ ਲਾਗੂ ਹੈ। ਨਵੇਂ ਕਾਨੂੰਨ ਦੇ ਤਹਿਤ ਆਈ.ਸੀ.ਓ. ਨੂੰ ਵਿਆਪਕ ਅਧਿਕਾਰ ਹੈ।London: Britain’s Information Commissioner Office on Thursday imposed a fine of 5 million pounds on Facebook for a serious violation of data protection laws. IOC Said that in his investigation, it was found that Facebook allowed user developers to use personal information from 2007 to 2014 without the consent of the application developers. Information Commissioner Elizabeth Durham said that Facebook has failed to protect the confidentiality of its users’ data. He said that such a big company should have taken better steps.