Sunday, October 20, 2019
Home > News > ਅਧਿਆਪਕ ਨੇ ਵਿਦਿਆਰਥਣਾਂ ਨਾਲ ਕੀਤੀ ਅਜਿਹੀ ਕਰਤੂਤ,ਗੁਰੂ-ਚੇਲੇ ਦੇ ਰਿਸ਼ਤੇ ਨੂੰ ਲਾਇਆ ਕਲੰਕ

ਅਧਿਆਪਕ ਨੇ ਵਿਦਿਆਰਥਣਾਂ ਨਾਲ ਕੀਤੀ ਅਜਿਹੀ ਕਰਤੂਤ,ਗੁਰੂ-ਚੇਲੇ ਦੇ ਰਿਸ਼ਤੇ ਨੂੰ ਲਾਇਆ ਕਲੰਕ

ਨਵਾਂਸ਼ਹਿਰ ਦੇ ਥਾਣਾ ਔੜ ਤਹਿਤ ਪੈਂਦੇ ਪਿੰਡ ਮਹਿਰਮਪੁਰ ਦੇ ਸਰਕਾਰੀ ਹਾਈ ਸਕੂਲ ਵਿਚ ਆਰਟ ਐਂਡ ਕਰਾਫਟ ਦੇ ਅਧਿਆਪਕ ਸੁਲੱਖਣ ਸਿੰਘ ਉਤੇ ਸਕੂਲ ਵਿਚ ਪੜ੍ਹਦੀਆਂ ਵਿਦਿਆਰਥਣਾਂ ਨਾਲ ਕਮਰੇ ਦੀ ਕੁੰਡੀ ਲਾ ਕੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲੱਗਾ ਹੈ। ਵਿਦਿਆਰਥਣਾਂ ਵੱਲੋਂ ਰੌਲਾ ਪਾਉਣ ਉਤੇ ਪਿੰਡ ਦੇ ਲੋਕਾਂ ਨੇ ਸੁਲੱਖਣ ਸਿੰਘ ਨੂੰ ਫੜ ਲਿਆ ਤੇ ਕੁੱਟਮਾਰ ਕੀਤੀ।ਪਹਿਲਾਂ ਅਧਿਆਪਕ ਤੋਂ ਲਿਖਤੀ ਮੁਆਫੀ ਮੰਗਵਾਈ ਗਈ ਪਰ ਪਿੰਡ ਵਾਲਿਆਂ ਦਾ ਗੁੱਸਾ ਠੰਢਾ ਨਾ ਹੋਇਆ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੁਲਜ਼ਮ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੀਆਂ 9ਵੀਂ ਤੇ 10ਵੀਂ ਜਮਾਤ ਦੀਆਂ ਕੁੜੀਆਂ ਸਕੂਲ ਵਿਚ ਪੜ੍ਹਦੀਆਂ ਹਨ।ਇਹ ਅਧਿਆਪਕ ਉਨ੍ਹਾਂ ਦੀਆਂ ਕੁੜੀਆਂ ਨਾਲ ਗਲਤ ਹਰਕਤਾਂ ਕਰਦਾ ਸੀ। ਜਦੋਂ ਦੋ ਵਿਦਿਆਰਥਣ ਸਟਾਫ਼ ਰੂਮ ਵਿਚ ਡਸਟਰ ਲੈਣ ਗਈਆਂ ਤਾਂ ਇਸ ਅਧਿਆਪਕਾਂ ਨੇ ਇਨ੍ਹਾਂ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਵਿਦਿਆਰਥਣਾਂ ਨੇ ਰੌਲਾ ਪਾਇਆ ਤਾਂ ਉਸ ਨੇ ਕੁੰਡਾ ਖੋਲਿਆ। ਲੜਕੀਆਂ ਨੇ ਇਸ ਦੀ ਜਾਣਕਾਰੀ ਤੁਰਤ ਘਰ ਵਾਲਿਆਂ ਨੂੰ ਦਿੱਤੀ, ਜੋ ਉਸੇ ਸਮੇਂ ਸਕੂਲ ਪਹੁੰਚ ਗਏ ਤੇ ਇਸ ਅਧਿਆਪਕ ਨੂੰ ਫੜ ਲਿਆ। ਪਤਾ ਲੱਗਾ ਹੈ ਕਿ ਇਹ ਅਧਿਆਪਕ ਪਹਿਲਾਂ ਵੀ ਕੁੜੀਆਂ ਨਾਲ ਗਲਤ ਹਰਕਤਾਂ ਕਰਦਾ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਕਿਸ ਭਰੋਸੇ ਆਪਣੀਆਂ ਕੁੜੀਆਂ ਸਕੂਲ ਭੇਜਣ। ਸਰਕਾਰ ਨੂੰ ਅਧਿਆਪਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।The art and craft teacher at Government High School, village under Nawanshahr police station Orou, is facing charges of sexually assaulting students who are studying in the school room. The villagers grabbed Sulakshan Singh and beat him up after the students protested. First written apology was received from the teacher