Friday, July 19, 2019
Home > News > ਅੰਮ੍ਰਿਤਸਰ ਟਰੇਨ ਹਾਦਸਾ: ਖਹਿਰਾ ਨੇ ਮੰਨੀ ਗਲਤੀ, ਜਾਣੋ ਹੋਰ ਕੀ ਕਿਹਾ?

ਅੰਮ੍ਰਿਤਸਰ ਟਰੇਨ ਹਾਦਸਾ: ਖਹਿਰਾ ਨੇ ਮੰਨੀ ਗਲਤੀ, ਜਾਣੋ ਹੋਰ ਕੀ ਕਿਹਾ?

ਸੰਗਰੂਰ— ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੇ ਅੰਮ੍ਰਿਤਸਰ ਰੇਲ ਹਾਦਸੇ ਨੂੰ ਛੋਟਾ-ਮੋਟਾ ਹਾਦਸੇ ਦੱਸਣ ਵਾਲੇ ਆਪਣੇ ਬਿਆਨ ‘ਤੇ ਗਲਤੀ ਮੰਨ ਲਈ ਹੈ। ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ ਸੀ। ਇਸ ਦੇ ਨਾਲ ਹੀ ਖਹਿਰਾ ਨੇ ਇਸ ਹਾਦਸੇ ਨੂੰ ਪ੍ਰਸ਼ਾਸਨ ਦੀ ਗਲਤੀ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਸੁਖਪਾਲ ਖਹਿਰਾ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਖਹਿਰਾ ਨੇ ਅੰਮ੍ਰਿਤਸਰ ਵਾਲੇ ਹਾਦਸੇ ‘ਤੇ ਬੋਲਦੇ ਹੋਏ ਕਿਹਾ ਕਿ ਸੀ ਕਿ ਅਜਿਹੇ ਛੋਟੇ-ਮੋਟੇ ਹਾਦਸੇ ਤਾਂ ਰੋਜ਼ ਹੁੰਦੇ ਰਹਿੰਦੇ ਹਨ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇਸ ਬਿਆਨ ‘ਤੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਸੀ ਕਿ ਵਿਰੋਧੀ ਧਿਰਾਂ ਵੱਲੋਂ ਉਨ੍ਹਾਂ ਦੇ ਇਸ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ । ਦੱਸ ਦੇਈਏ ਕਿ ਦੁਸਹਿਰੇ ਵਾਲੇ ਦਿਨ ਰਾਵਣ ਦਹਿਨ ਕਰਕੇ ਜੌੜਾ ਫਾਟਕ ‘ਤੇ ਕਈ ਲੋਕ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ‘ਚ ਹੁਣ ਤੱਕ 60 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੋਈ ਲੋਕ ਜ਼ਖਮੀ ਹੋ ਗਏ ਸਨ।Sangrur: Aam Aadmi Party MLA and former Leader of the Opposition, Sukhpah Khaira has admitted to the Amritsar Rail Accident on his statement as a minor accident. Talking to reporters in Sangrur, Khaira said that his speech had slumped. At the same time, Khaira said that the accident was an error of administration. It is worth mentioning that a video of Sukhpal Khaira on the social media was made viral yesterday, in which Khaira spoke on an Amritsar incident saying that such small and fatal accidents happen every day.

Leave a Reply

Your email address will not be published. Required fields are marked *