Monday, October 14, 2019
Home > News > ਪੰਜਾਬੀ ਗਾਇਕ ਸ਼ਿੰਦਾ ਸ਼ੌਂਕੀ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ….

ਪੰਜਾਬੀ ਗਾਇਕ ਸ਼ਿੰਦਾ ਸ਼ੌਂਕੀ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ….

ਜਲੰਧਰ (ਬਿਊਰੋ)— ਪੰਜਾਬੀ ਗਾਇਕ ਸ਼ਿੰਦਾ ਸ਼ੌਂਕੀ ਵਿਰੁੱਧ ਸਿਵਲ ਲਾਈਨਜ਼ ਪੁਲਸ ਨੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ ਦਰਸ਼ਨ ਸਿੰਘ ਨੇ ਕਿਹਾ, ”ਇਕ ਸਥਾਨਕ ਨਿਵਾਸੀ ਦੇ ਗਾਇਕ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ।ਉਸ ਮੁਤਾਬਕ ਸ਼ਿੰਦਾ ਸ਼ੌਂਕੀ, ਜੋ ਉਸ ਦੇ ਪਰਿਵਾਰ ਨੂੰ ਜਾਣਦਾ ਹੈ, ਮੰਗਲਵਾਰ ਨੂੰ ਉਸ ਦੇ ਘਰ ਆਇਆ। ਉਸ ਸਮੇਂ ਉਹ ਆਪਣੀ ਭਾਣਜੀ ਨੂੰ ਸਕੂਲ ਛੱਡਣ ਜਾ ਰਹੀ ਸੀ।

ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਹੈ ਕਿ ਗਾਇਕ ਸ਼ਿੰਦਾ ਨੇ ਉਸ ਦੀ ਭਾਣਜੀ ਨੂੰ ਸਕੂਲ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਦੱਸ ਦੇਈਏ ਕਿ ਪੀੜਤ 11ਵੀਂ ਦੀ ਵਿਦਿਆਰਥਣ ਹੈ। ਸ਼ਿਕਾਇਤਕਰਤਾ ਦੇ ਦੋਸ਼ ਮੁਤਾਬਕ ਉਹ ਉਸ ਨੂੰ ਸਕੂਲ ਲੈ ਕੇ ਜਾਣ ਦੀ ਬਜਾਏ ਫਿਰੋਜ਼ਪੁਰ ਦੇ ਤਲਵੰਡੀ ਭਾਈ ਜਾ ਕੇ ਉਸ ਨਾਲ ਬਲਾਤਕਾਰ ਕੀਤਾ।ਇਸ ਤੋਂ ਬਾਅਦ ਉਸ ਨੇ ਸ਼ਹਿਰ ‘ਚ ਇਕ ਝੀਲ ਦੇ ਨੇੜੇ ਉਸ ਨੂੰ ਛੱਡ ਦਿੱਤਾ। ਸ਼ਿਕਾਇਤਕਰਤਾ ਅਤੇ ਪੀੜਤ ਬੁੱਧਵਾਰ ਨੂੰ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੂੰ ਮਿਲੇ ਅਤੇ ਸ਼ਿਕਾਇਤ ਦਰਜ ਕਰਵਾਈ। ਜ਼ਿਕਰਯੋਗ ਹੈ ਕਿ ਸ਼ਿੰਦਾ ਸ਼ੌਂਕੀ ‘ਝੋਨਾ’, ‘ਝੋਨਾ 2’, ‘ਕਾਲਜ’, ‘ਅੰਨਦਾਤਾ’, ‘ਵੈਲੀ’, ‘ਮੋਬਾਈਲ’, ‘ਸਰੂਰ’ ਵਰਗੇ ਗੀਤਾਂ ਨਾਲ ਕਾਫੀ ਲੋਕਪ੍ਰਿਯਤਾ ਹਾਸਲ ਕਰ ਚੁੱਕੇ ਹਨ।A case of rape has been registered against civilian singer Shinde Shokki by Civil Lines Police. Inquiry officer a. S. I Darshan Singh said, “A local resident has filed a complaint against the singer. Accordingly, Shinde, who knows his family, came to his house on Tuesday. At that time he was leaving his niece to leave school.The complainant has alleged that singer Shinde offered her niece to leave school. Let the victim know that the victim is the 11th student. According to the complaint of the complainant, instead of taking him to the school, he was raped by Talwandi Bhai in Ferozepur. After this, he left her near a lake in the city. The complainant and the victim will be summoned on Wednesday. S. P. Dr. Meet Nanak Singh and lodged a complaint.