Thursday, July 18, 2019
Home > News > ਪੈਸੇ ਨਾ ਮਿਲਣ ‘ਤੇ ਪਰਮੀਸ਼ ਵਰਮਾ ਨੇ ਸਟੇਜ ਪਰਫਾਰਮੈਂਸ ਦੇਣ ਤੋਂ ਕੀਤਾ ਇਨਕਾਰ

ਪੈਸੇ ਨਾ ਮਿਲਣ ‘ਤੇ ਪਰਮੀਸ਼ ਵਰਮਾ ਨੇ ਸਟੇਜ ਪਰਫਾਰਮੈਂਸ ਦੇਣ ਤੋਂ ਕੀਤਾ ਇਨਕਾਰ

ਜਲੰਧਰ (ਬਿਊਰੋ)— ਗਲੋਬਲ ਕਬੱਡੀ ਲੀਗ ਦੇ ਦੂਜੇ ਸੈਸ਼ਨ ‘ਚ ਮਸ਼ਹੂਰ ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਪਰਫਾਰਮੈਂਸ ਨੂੰ ਲੈ ਕੇ ਹੜਕੰਪ ਮਚ ਗਿਆ। ਇਸ ਦੌਰਾਨ ਪਰਮੀਸ਼ ਨੇ ਸਟੇਜ ਪਰਫਾਰਮੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਗੱਡੀ ‘ਚ ਜਾ ਕੇ ਬੈਠ ਗਏ। ਇਸ ਦੌਰਾਨ ਉੱਥੇ ਦਰਸ਼ਕਾਂ ਵਿਚਕਾਰ ਪਰਮੀਸ਼-ਪਰਮੀਸ਼ ਦੀ ਗੂੰਝ ਸੁਣਾਈ ਦਿੱਤੀ ਪਰ ਪਰਮੀਸ਼ ਨਹੀਂ ਆਏ। ਸੂਤਰਾਂ ਮੁਤਾਬਕ ਆਯੋਜਕਾਂ ਵਲੋਂ ਪੇਮੈਂਟ ਨਾ ਮਿਲਣ ਕਾਰਨ ਪਰਮੀਸ਼ ਨਾਰਾਜ਼ ਸਨ।

ਪਰਮੀਸ਼ ਦਾ ਕਹਿਣਾ ਸੀ ਕਿ ਜਦੋਂ ਤੱਕ ਪੇਮੈਂਟ ਨਹੀਂ ਮਿਲਦੀ ਉਸ ਸਮੇਂ ਤੱਕ ਉਹ ਪਰਫਾਰਮ ਨਹੀਂ ਕਰਨਗੇ।ਆਯੋਜਕਾਂ ਨੇ ਮਨਾਉਣ ਤੋਂ ਬਾਅਦ ਪਰਮੀਸ਼ ਨੇ ਧਮਾਕੇਦਾਰ ਪਰਫਾਰਮੈਂਸ ਦਿੱਤੀ ਅਤੇ ਦਰਸ਼ਕਾਂ ਨੂੰ ਝੂੰਮਣ ਲਾਇਆ। ਇਸ ਦੌਰਾਨ ਉਨ੍ਹਾਂ ਨੇ ‘ਗਾਲ ਨਈ ਕੱਢਣੀ’ ‘ਤੇ ‘ਟੌਰ ਨਾਲ ਛੜਾ’ ਵਰਗੇ ਗੀਤਾਂ ਨਾਲ ਸਮਾਂ ਬੰਨ੍ਹਿਆ। ਆਯੋਜਕ ਰਣਬੀਰ ਸਿੰਘ ਨੇ ਕਿਹਾ ਕਿ ਗਾਇਕ ਪਰਮੀਸ਼ ਦੀ ਪਰਫਾਰਮੈਂਸ 4.30 ਵਜੇ ਰੱਖੀ ਗਈ ਸੀ ਪਰ ਇਕ ਨਿੱਜੀ ਚੈਨਲ ਨੂੰ ਦਿੱਤੇ ਸਮੇਂ ਮੁਤਾਬਕ ਉਨ੍ਹਾਂ ਨੂੰ ਇਕ ਮੈਚ ਤੋਂ ਬਾਅਦ ਪਰਫਾਰਮੈਂਸ ਕਰਨ ਲਈ ਕਿਹਾ ਗਿਆ। ਪਰਮੀਸ਼ ਨੇ 6.40 ਤੋਂ 7.10 ਤੱਕ ਪੀ. ਏ. ਯੂ. ਦੇ ਹਾਕੀ ਮੈਦਾਨ ‘ਚ ਘੁੰਮ-ਘੁੰਮ ਕੇ ਪਰਫਾਰਮੈਂਸ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਪੁਲਸ ਅਤੇ ਸਟੂਡੈਂਟਸ ਨਾਲ ਤਸਵੀਰਾਂ ਵੀ ਖਿੱਚਵਾਈਆਂ।Jalandhar (bureau) – There was a shouting about the performance of famous Punjabi singer Parmesesh Verma in the second session of the Global Kabaddi League. During this Parmeesh refused to give stage performance and went to his car and sat down. During this, there was a recurring cry of Parmesav-Parmis in the audience, but the Goddess did not come. According to sources, Parmesh was upset because the organizers did not get the payment. Parmesh said that till the payment was not received, he would not perform.

Leave a Reply

Your email address will not be published. Required fields are marked *