Sunday, October 20, 2019
Home > News > ਅਸ਼ਲੀਲ ਮੈਸਜ ਭੇਜ ਦੇ ਮਾਮਲੇ ਵਿੱਚ ਮੰਤਰੀ ਦੇ ਨਾਂ ਬਾਰੇ ਖੁਲਾਸੇ….!!!

ਅਸ਼ਲੀਲ ਮੈਸਜ ਭੇਜ ਦੇ ਮਾਮਲੇ ਵਿੱਚ ਮੰਤਰੀ ਦੇ ਨਾਂ ਬਾਰੇ ਖੁਲਾਸੇ….!!!

ਪੰਜਾਬ ਦੇ ਇੱਕ ਮੰਤਰੀ ਵੱਲੋਂ ਇੱਕ ਸਰਕਾਰੀ ਮਹਿਲਾ ਅਧਿਕਾਰੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਦਾ ਮਾਮਲਾ ਮੀਡੀਆ `ਚ ਆਉਣ ਕਾਰਨ ਬੁੱਧਵਾਰ ਨੂੰ ਪੂਰਾ ਜ਼ੋਰ ਫੜ ਗਿਆ। ਵਿਵਾਦ ਬਹੁਤ ਜਿ਼ਆਦਾ ਵਧ ਗਿਆ। ਮੰਤਰੀ ਦਾ ਨਾਂਅ ਵੀ ਉਂਝ ਸਭ ਨੂੰ ਪਤਾ ਲੱਗ ਚੁੱਕਾ ਹੈ ਪਰ ਮੀਡੀਆ ਸਾਹਵੇਂ ਉਹ ਨਾਂਅ ਲੈਣ ਨੂੰ ਕੋਈ ਤਿਆਰ ਨਹੀਂ ਹੈ। ਇਹ ਵਿਵਾਦ ਭਖਣ ਕਾਰਨ ਹੀ ਇਜ਼ਰਾਇਲ ਦੇ ਦੌਰੇ `ਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਬਿਆਨ ਜਾਰੀ ਕਰ ਕੇ ਇਸ ਮਾਮਲੇ `ਤੇ ਸਪੱਸ਼ਟੀਕਰਣ ਦੇਣਾ ਪਿਆ। ਮੁੱਖ ਮੰਤਰੀ ਨੇ ਆਪਣੇ ਬਿਆਨ `ਚ ਕਿਹਾ ਹੈ ਕਿ ਇਕ ਮੰਤਰੀ ਵੱਲੋਂ ਸਰਕਾਰੀ ਮਹਿਲਾ ਅਫ਼ਸਰ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਸਬੰਧੀ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਅਫ਼ਸਰ ਦੀ ਸੰਤੁਸ਼ਟੀ ਅਨੁਸਾਰ ਇਹ ਮਾਮਲਾ ਹੱਲ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਇਸ ਘਟਨਾ ਬਾਰੇ ਮੀਡੀਆ ਰਿਪੋਰਟ ਦੇ ਸਬੰਧ ਵਿੱਚ ਕਿਹਾ, ”ਇਹ ਮਾਮਲਾ ਕੁਝ ਹਫਤੇ ਪਹਿਲਾਂ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਸੀ ਅਤੇ ਮੈਂ ਮੰਤਰੀ ਨੂੰ ਮੁਆਫੀ ਮੰਗਣ ਅਤੇ ਮਹਿਲਾ ਅਫ਼ਸਰ ਨਾਲ ਇਸ ਮਾਮਲੇ ਨੂੰ ਨਿਪਟਾਉਣ ਲਈ ਆਖਿਆ ਸੀ। ਮੈਂ ਸਮਝਦਾ ਹਾਂ ਕਿ ਅਫਸਰ ਦੀ ਸੰਤੁਸ਼ਟੀ ਮੁਤਾਬਕ ਮੰਤਰੀ ਨੇ ਅਜਿਹਾ ਹੀ ਕੀਤਾ ਜਿਸ ਕਰਕੇ ਮਾਮਲਾ ਸੁਲਝ ਗਿਆ ਹੈ।” ਉਧਰ ਸੁਖਬੀਰ ਬਾਦਲ ਨੇ ਤਾਂ ਆਪਣੇ ਫੇਸਬੁੱਕ ਪੇਜ ਉੱਪਰ ਸ਼ਰੇਆਮ ਹੀ ਇੱਕ ਮੰਤਰੀ ਦਾ ਨਾਮ ਲਿਖ ਦਿੱਤਾ। ਉਹਨਾਂ ਨੇ ਆਪਣੇ ਸਟੇਟਸ ਵਿੱਚ ਲਿਖਿਆ ਹੈ, “ਕੈਪਟਨ ਅਮਰਿੰਦਰ ਸਿੰਘ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਬਣਦੀ ਕਾਰਵਾਈ ਕਰੋ, ਤੇ ਬਦਸਲੂਕੀ ਕਰਨ ਵਾਲੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਿਨਾਉਣੇ ਕਾਰੇ ਬਦਲੇ ਉਸਦਾ ਬਚਾਅ ਕਰਨ ਦੀ ਥਾਂ, ਉਸ ਨੂੰ ਕੈਬਿਨੇਟ ‘ਚੋਂ ਬਾਹਰ ਦਾ ਰਸਤਾ ਦਿਖਾਓ ਇੱਧਰ ਉੱਧਰ ਦੀਆਂ ਗੱਲਾਂ ਛੱਡੋ ਤੇ ਤੁਰੰਤ ਕਾਰਵਾਈ ਕਰੋ। ਤੁਰਕੀ ਦੀਆਂ ਛੁੱਟੀਆਂ ਵਿੱਚੋਂ ਸਮਾਂ ਕੱਢ ਕੇ ਸੂਬੇ ਦੇ ਪ੍ਰਸ਼ਾਸਨ ਵੱਲ੍ਹ ਵੀ ਧਿਆਨ ਦਵੋ।