Friday, July 19, 2019
Home > News > ਬੱਚਿਆਂ ਨੂੰ ਅੰਦਰ ਕੁੰਡੀ ਲੈ ਕੇ ਵਰਤ ਦਿਤਾ ਆਹ ਭਾਣਾ ਮਚੀ ਹਾਹਾਕਾਰ!!

ਬੱਚਿਆਂ ਨੂੰ ਅੰਦਰ ਕੁੰਡੀ ਲੈ ਕੇ ਵਰਤ ਦਿਤਾ ਆਹ ਭਾਣਾ ਮਚੀ ਹਾਹਾਕਾਰ!!

ਸਾਡੇ ਪੰਜਾਬੀ ਪੂਰੀ ਤਰ੍ਹਾਂ ਛਾਏ ਹੋਏ ਹਨ ਤੇ ਪੰਜਾਬੀਆਂ ਦਾ ਅਕਸ ਉੱਚਾ ਤੇ ਵਧੀਆ ਹੋ ਰਿਹਾ ਹੈ। ਪਰ ਕਈ ਵਾਰ ਮਨ ਬਹੁਤ ਹੀ ਉਦਾਸ ਹੁੰਦਾ ਹੈ ਜਦੋਂ ਕੁਝ ਕੁ ਬੰਦੇ ਗ਼ਲਤ ਕੰਮ ਕਰਕੇ ਸਭ ਨੂੰ ਹੀ ਬਦਨਾਮ ਕਰ ਦਿੰਦੇ ਹਨ। ਅੱਜ ਦੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਵਿਖਾਈ ਦਿੰਦਾ ਹੈ ਕਿਉਂਕਿ ਅੱਜ ਦਾ ਨੌਜਵਾਨ ਭੈੜੀਆਂ ਅਲਾਮਤਾਂ ਜਿਵੇਂ ਨਸ਼ੇ ਤੇ ਫੈਸ਼ਨਪ੍ਰਸਤੀ ਆਦਿ ਦਾ ਸ਼ਿਕਾਰ ਹੋ ਰਿਹਾ ਹੈ। ਫਿਰੋਜ਼ਪੁਰ ਵਿਖੇ ਇੱਕ ਨਸ਼ੇੜੀ ਪਤੀ ਨੇ ਆਪਣੀ ਪਤਨੀ ਦਾ ਗਲਾ ਰੌਂਦ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਤੇ ਬਾਅਦ ਵਿੱਚ ਖੁਦ ਵੀ ਫਾਹਾ ਲੈ ਲਿਆ। ਇਹ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਭਾਵੜਾ ਆਜਮ ਸ਼ਾਹ ਦਾ ਹੈ ਜਿੱਥੇ ਇਹ ਘਟਨਾ ਵਾਪਰੀ। ਜਾਣਕਾਰੀ ਮੁਤਾਬਕ 42 ਸਾਲਾਂ ਸਰਵਣ ਨਸ਼ੇ ਦਾ ਆਦੀ ਸੀ ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ ਤੇ ਜਦੋਂ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਦੋਂ ਉਸਨੇ ਆਪਣੇ ਦੋ ਬੱਚਿਆਂ ਨੂੰ ਲੜਕਾ-ਲੜਕਾ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਤੇ ਆਪਣੀ ਪਤਨੀ ਦਾ ਗਲਾ ਰੌਂਦ ਦਿੱਤਾ ਤੇ ਫਿਰ ਖੁਦ ਵੀ ਫਾਹਾ ਲੈ ਲਿਆ। ਫਿਲਹਾਲ ਕਿਸੇ ਵੀ ਤਰ੍ਹਾਂ ਦੇ ਕੋਈ ਕਾਰਣ ਦਾ ਪਤਾ ਨਹੀਂ ਲੱਗ ਪਾਇਆ ਹੈ।ਘਟਨਾ ਵਾਲੀ ਜਗ੍ਹਾ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਘਟਨਾ ਵਾਲੀ ਜਗ੍ਹਾ ਤੋਂ ਤੇਜ਼ਧਾਰ ਹਥਿਆਰ ਵੀ ਮਿਲੇ ਹਨ।ਰੁਜ਼ਗਾਰ ਨਾ ਮਿਲਣ ਕਰ ਕੇ ਪੜ੍ਹੇ-ਲਿਖੇ ਨੌਜਵਾਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੁੰਦੇ ਹਨ। ਨੌਜਵਾਨਾਂ ਨੂੰ ਅਪਰਾਧ ਵਲ ਖਿੱਚਣ ਵਿਚ ਨਸ਼ਾਖੋਰੀ ਦੀ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਤੋਂ ਬਾਅਦ ਨੌਜਵਾਨ ਆਪਣੇ ਵਿਵੇਕ ‘ਤੇ ਕਾਬੂ ਕਰਨ ‘ਚ ਅਸਮਰੱਥ ਹੋ ਜਾਂਦੇ ਹਨ। ਨੌਜਵਾਨਾਂ ਨੂੰ ਅਪਰਾਧ ਵੱਲ ਵਧਣ ਤੋਂ ਰੋਕਣ ਲਈ ਠੋਸ ਕਦਮ ਚੁੱਕਣੇ ਪੈਣਗੇ। ਨੌਜਵਾਨਾਂ ਨੂੰ ਹਮੇਸ਼ਾ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਚੰਗੀਆਂ ਕਿਤਾਬਾਂ ਪੜ੍ਹ ਕੇ ਜੁਰਮਾਂ ਦੀ ਦਲਦਲ ‘ਚੋਂ ਨਿਕਲਣਾ ਪਵੇਗਾ।

Leave a Reply

Your email address will not be published. Required fields are marked *