Tuesday, November 19, 2019
Home > News > ਇਸ ਪਵਿੱਤਰ ਅਸਥਾਨ ਤੇ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਦੀ ਸ਼ੁਰੂਆਤ (ਦੇਖੋ ਵੀਡੀਓ ਤੇ ਸ਼ੇਅਰ ਕਰੋ)

ਇਸ ਪਵਿੱਤਰ ਅਸਥਾਨ ਤੇ ਕੀਤੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਰਬਾਬ ਦੀ ਸ਼ੁਰੂਆਤ (ਦੇਖੋ ਵੀਡੀਓ ਤੇ ਸ਼ੇਅਰ ਕਰੋ)

ਰਬਾਬ ਲੱਕੜ ਦੀ ਬਣਾਈ ਜਾਂਦੀ ਹੈ। ਲੱਕੜੀ ਦੇ ਇੱਕ ਖੋਲ ਉੱਤੇ ਇੱਕ ਫਰੇਮ ਜੜਿਆ ਜਾਂਦਾ ਹੈ, ਜਿਸ ਉੱਤੇ ਤਾਰਾਂ ਦੇ ਦੋ ਸਮੂਹ ਹੁੰਦੇ ਹਨ। ਇਸ ਨੂੰ ਤਰਾਪ ਕਹਿੰਦੇ ਹਨ। ਉੱਪਰਲੇ ਸਮੂਹ ਵਿੱਚ ਚਾਰ ਤੇ ਹੇਠਲੇ ਸਮੂਹ ਵਿੱਚ ਸੱਤ ਤਾਰਾਂ ਹੁੰਦੀਆ ਹਨ। ਬੈਂਡ ਨਾਲ ਜੁੜੀਆਂ ਤਾਰਾਂ ਵਾਲੇ ਰਬਾਬ ਨੂੰ ਨਿਬੱਧ ਤੇ ਬਿਨਾਂ ਬੈਂਡ ਤਾਰਾਂ ਵਾਲੀ ਰਬਾਬ ਨੂੰ ਅਨਬੰਧ ਕਿਹਾ ਜਾਂਦਾ ਹੈ। ਇਸ ਨੂੰ ਲੱਕੜੀ ਦੇ ਤਿਕੋਣੇ ਯੰਤਰ ਨਾਲ ਵਜਾਇਆ ਜਾਂਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਉਦਾਸੀਆਂ ਨੂੰ ਚੱਲੇ ਸਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਲੈਣ ਵਾਸਤੇ ਭਾਈ ਫਿਰੰਦਾ ਜੀ ਕੋਲ ਭੇਜਿਆ ਜੋ ਕਿ ਪਿੰਡ ਭਰੋਆਣਾ ਨੇੜੇ ਸੁਲਤਾਨਪੁਰ ਲੋਧੀ ਦੇ ਵਸਨੀਕ ਸਨ। ਇਸ ਅਸਥਾਨ ਤੋਂ ਭਾਈ ਮਰਦਾਨਾ ਜੀ ਕੋਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਸੁਣ ਕੇ ਭਾਈ ਫਿਰੰਦਾ ਆਪ ਰਬਾਬ ਲੈ ਕੇ ਭੇਟ ਕਰਨ ਵਾਸਤੇ ਗੁਰਦੁਆਰਾ ਸੰਤਘਾਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸੇਵਾ ਵਿੱਚ ਪਹੁੰਚੇ ਸਨ। ਇਸੇ ਰਬਾਬ ਨਾਲ ਉਦਾਸੀਆਂ ਦੌਰਾਣ ਅਤੇ ਕੀਰਤਨ ਕਰਨ ਸਮੇਂ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਬਾਬ ਵਜਾਉੰਣ ਅਤੇ ਕੀਰਤਨ ਦੀ ਸੇਵਾ ਕੀਤੀ। ਓਸੇ ਗੁਰਦਵਾਰਾ ਰਬਾਬਸਰ ਸਾਹਿਬ ਵਿਖੇ ਗੁਰਸ਼ਬਦ ਨਾਦ ਕੇਂਦਰ ਦੇ ਭਾਈ ਰਣਜੋਧ ਸਿੰਘ ਅਤੇ ਸਾਥੀ ਸਿੰਘਾਂ ਵਲੋਂ ਰਬਾਬ ਅਤੇ ਗੁਰੂ ਸਾਹਿਬਾਨ ਵਲੋਂ ਬਖਸ਼ਿਸ਼ ਕੀਤੇ ਪੁਰਾਤਨ ਸਾਜਾਂ ਨਾਲ ਕੀਰਤਨ ਕੀਤਾ ਗਿਆ ..ਗੁਰਮਤਿ ਸੰਗੀਤ ਵਿਚ ਤੰਤੀ ਸਾਜ਼ਾਂ ਦੀ ਵਿਸ਼ੇਸ਼ ਮਹਤੱਤਾ ਹੈ। ਤੰਤੀ ਸਾਜ਼ਾਂ ਦੀ ਵਰਤੋਂ ਗੁਰਬਾਣੀ ਨੂੰ ਰੂਹਾਨੀ ਸੰਗੀਤ ਵਿਚ ਬਦਲਣ ਦੀ ਸਮਰੱਥਾ ਰੱਖਦੀ ਹੈ ਤੇ ਅਧਿਆਤਮਕਤਾ ਦੀ ਉੱਚੀ ਬਰਫਾਨੀ ਚੋਟੀ ਤੰਤੀ ਸਾਜ਼ਾਂ ਦੀਆਂ ਸੰਗੀਤਕ ਧੁਨਾਂ ਨਾਲ ਪਿਘਲ ਤੁਰਦੀ ਸੀ। ਰਾਗ ਤੇ ਗੁਰਬਾਣੀ ਦਾ ਮੇਲ ਮਨੁੱਖ ਨੂੰ ਧਿਆਨ ਦੀ ਅਵਸਥਾ ਤੱਕ ਪਹੁੰਚਾਉਂਦਾ ਹੈ । ਸੋ ਸਿੱਖ ਧਰਮ ਵਿਚ ਗੁਰਮਤਿ ਸੰਗੀਤ ਗੁਰੂ ਗ੍ਰੰਥ ਸਾਹਿਬ ਵਿਚਲੇ 31 ਰਾਗਾਂ ਵਿਚ ਹੀ ਪ੍ਰਭੂ ਦੀ ਸਿਫਤ ਸਲਾਹ ਭਾਵ ਕੀਰਤਨ ਕਰਨ ਦੀ ਹਾਮੀ ਭਰਦਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਸਮੁੱਚੀ ਬਾਣੀ (ਜਪੁਜੀ ਸਾਹਿਬ ਨੂੰ ਛੱਡ ਕੇ) ਰਾਗ-ਬੱਧ ਹੈ। ਗੁਰਬਾਣੀ ਦੇ ਸੰਦੇਸ਼ ਨੂੰ ਜਨ ਸਧਾਰਨ ਤੱਕ ਪੁੱਜਦਾ ਕਰਨ ਲਈ ਕੀਰਤਨ ਦੀ ਵਿਧੀ ਅਪਣਾਈ ਗਈ। ਕੀਰਤਨ ਦੀ ਸੰਗਤ ਲਈ ਮੁੱਖ ਤੌਰ ‘ਤੇ ਰਬਾਬ, ਸਰੰਦਾ, ਤਾਊਸ, ਦਿਲਰੁਬਾ, ਪਖਾਵਜ, ਮ੍ਰਿਦੰਗ, ਤਬਲਾ ਅਤੇ ਢੋਲਕ ਆਦਿ ਸਾਜ਼ਾਂ ਦੀ ਵਰਤੋਂ ਮੁੱਢ ਤੋਂ ਹੁੰਦੀ ਜਾ ਰਹੀ ਹੈ। ਇਹਨਾਂ ਵਿਚੋਂ ਜ਼ਿਆਦਾਤਰ ਸਾਜ਼ ਤਾਰਾਂ ਵਾਲੇ ਹੋਣ ਕਰਕੇ ਇਹਨਾਂ ਨੂੰ ਤੰਤੀ ਸਾਜ਼ ਦਾ ਨਾਂ ਦਿੱਤਾ ਗਿਆ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਜੀ ਦਾ ਪਿਆਰਾ ਤੰਤੀ ਸਾਜ਼ ਰਬਾਬ ਸੀ।