Sunday, October 20, 2019
Home > News > ਦੇਖੋ ਸਕੂਲ ਚ ਵਾਪਰੀ ਵੱਡੀ ਅਣਹੋਣੀ “ਬੱਚਿਆਂ ਨੇ ਬੈਂਚਾਂ ਥੱਲੇ ਲੁਕ ਕੇ ਬਚਾਈ ਜਾਨ ” ਸਰਕਾਰੀ ਸਕੂਲਾਂ ਦਾ ਹਾਲ!

ਦੇਖੋ ਸਕੂਲ ਚ ਵਾਪਰੀ ਵੱਡੀ ਅਣਹੋਣੀ “ਬੱਚਿਆਂ ਨੇ ਬੈਂਚਾਂ ਥੱਲੇ ਲੁਕ ਕੇ ਬਚਾਈ ਜਾਨ ” ਸਰਕਾਰੀ ਸਕੂਲਾਂ ਦਾ ਹਾਲ!

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਸਕੂਲ ਗੰਢੂਆਂ ਕਲਾਂ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਸਕੂਲ ਦੇ ਕੰਪਿਊਟਰ ਐੱਲ.ਸੀ.ਡੀ. ਪੱਖੇ ਅਤੇ ਬਿਜਲੀ ਦਾ ਮੀਟਰ ਆਦਿ ਧਮਾਕੇ ਨਾਲ ਨਸ਼ਟ ਹੋ ਗਏ। ਭਾਵੇਂ ਇਸ ਹਾਦਸੇ ਵਿੱਚ ਜ਼ਿਆਦਾ ਮਾਲੀ ਨੁਕਸਾਨ ਹੋ ਗਿਆ ਹੈ। ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੀ ਰਿਹਾ ਹੈ। ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਹਲਕਾ ਪਟਵਾਰੀ ਨੇ ਘਟਨਾ ਸਥਾਨ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਪਿੰਡ ਗੰਢੂਆਂ ਕਲਾਂ ਦੇ ਸਰਕਾਰੀ ਸਕੂਲ ਵਿੱਚ ਬਿਜਲੀ ਡਿੱਗਣ ਨਾਲ ਦਹਸ਼ਤ ਦਾ ਮਾਹੌਲ ਬਣ ਗਿਆ ਹੈ। ਸਾਰੇ ਬੱਚੇ ਇੰਨਾ ਖੜਕਾ ਸੁਣ ਕੇ ਘਬਰਾ ਗਏ। ਬੱਚਿਆਂ ਨੇ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖਿਆ।ਕੁਝ ਬੱਚੇ ਤਾਂ ਡਰ ਕੇ ਮੇਜ਼ ਥੱਲੇ ਵੜ ਗਏ। ਬੱਚੇ ਦੱਸ ਰਹੇ ਹਨ ਕਿ ਤਾਕੀ ਰਾਹੀਂ ਬਿਜਲੀ ਅੰਦਰ ਆਈ ਅਤੇ ਪੱਖੇ ਨਾਲ ਟਕਰਾਉਣ ਤੋਂ ਬਾਅਦ ਆਰ ਓ ਟੀ ਵਿੱਚ ਨਿਕਲ ਗਈ। ਇਸ ਤਰ੍ਹਾਂ ਪਹਿਲਾਂ ਪੱਖੇ ਵਿੱਚੋਂ ਫੇਰ ਆਰੋਟੀ ਵਿੱਚੋਂ ਅਤੇ ਫੇਰ ਇਨਵਰਟਰ ਵਿੱਚ ਅੱਗ ਨਿਕਲੀ ਮੇਜ਼ ਤੇ ਕੁਝ ਦੀਵੇ ਪਏ ਸਨ। ਜੋ ਧਮਾਕਾ ਹੋਣ ਕਰਕੇ ਕਮਰੇ ਤੋਂ ਬਾਹਰ ਜਾ ਡਿੱਗੇ। ਬੱਚਿਆਂ ਦੇ ਦੱਸਣ ਅਨੁਸਾਰ ਕਈ ਵਾਰ ਬਿਜਲੀ ਡਿੱਗੀ ਹੈ। ਬੱਚਿਆਂ ਦਾ ਕਹਿਣਾ ਹੈ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕੀ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਬੰਬ ਹੀ ਫੱਟ ਗਿਆ ਹੋਵੇ। ਇੱਕ ਅਧਿਆਪਕ ਨੇ ਜਾਣਕਾਰੀ ਦਿੱਤੀ ਹੈ ਕਿ ਚਾਰ ਵਾਰ ਆਸਮਾਨੀ ਬਿਜਲੀ ਦਾ ਹਮਲਾ ਹੋਇਆ ਹੈ।ਉਹ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕਰਦੇ ਹਨ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੇ ਦੱਸਣ ਅਨੁਸਾਰ ਸਕੂਲ ਦੇ ਸਾਰੇ ਕੰਪਿਊਟਰ, ਆਰ ਓ ਟੀ, ਪੱਖੇ, ਬਿਜਲੀ ਮੀਟਰ ਅਤੇ ਹੋਰ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਇਸ ਧਮਾਕੇ ਵਿੱਚ ਖ਼ਤਮ ਹੋ ਗਏ ਹਨ। ਇਸ ਘਟਨਾ ਦੀ ਖਬਰ ਸੁਣ ਕੇ ਜ਼ਿਲ੍ਹਾ ਉਪ ਸਿੱਖਿਆ ਅਫਸਰ ਅਵਤਾਰ ਸਿੰਘ ਅਤੇ ਹਲਕਾ ਪਟਵਾਰੀ ਸਕੂਲ ਵਿੱਚ ਪਹੁੰਚੇ। ਉਨ੍ਹਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਸਕੂਲ ਵਿੱਚ ਪਹੁੰਚੇ। ਉਨ੍ਹਾਂ ਨੇ ਬੱਚਿਆਂ ਦੀ ਪੈਰਵੀ ਕੀਤੀ। ਇੱਕ ਹੋਰ ਵਿਅਕਤੀ ਦੇ ਦੱਸਣ ਅਨੁਸਾਰ ਬਿਜਲੀ ਨੇ ਛੱਤ ਤੋਂ ਜੰਗਲਾਂ ਅਤੇ ਲੈਂਟਰ ਵੀ ਤੋੜ ਦਿੱਤਾ। ਬੱਸ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।