Sunday, October 20, 2019
Home > News > ਖੁਸ਼ਖਬਰੀ ਖੁਸ਼ਖਬਰੀ ਭਾਰਤੀ ਸਟੇਟ ਬੈਂਕ ਨੇ ਆਪਣੇ ਕਰੋੜਾਂ ਗ੍ਰਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ (ਜਲਦੀ ਜਾਣੋ ਆਫਰ)

ਖੁਸ਼ਖਬਰੀ ਖੁਸ਼ਖਬਰੀ ਭਾਰਤੀ ਸਟੇਟ ਬੈਂਕ ਨੇ ਆਪਣੇ ਕਰੋੜਾਂ ਗ੍ਰਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ (ਜਲਦੀ ਜਾਣੋ ਆਫਰ)

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਬੈਕਿੰਗ ਖੇਤਰ ਦੇ ਵਿੱਚੋਂ “ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੀ ਸਭ ਤੋਂ ਵੱਡੀ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਲੱਗਭੱਗ ਹਰੇਕ ਨਾਗਰਿਕ ਦਾ ਬੈਂਕ ਖਾਤਾ ਹੈ ਤੇ ਹਰੇਕ ਬੈਕ ਗ੍ਰਾਹਕ ਇਸ ਬੈਕ ਦੇ ਉੱਪਰ ਜਿਆਦਾ ਵਿਸ਼ਵਾਸ ਵੀ ਕਰਦਾ ਹੈ ਉਸ ਦੀ ਵਜ੍ਹਾ ਹੈ ਇਹ ਬੈਂਕ ਸਰਕਾਰੀ ਹੈ ਹੁਣ ਤਾਜ਼ਾ ਜਾਣਕਾਰੀ ਅਨੁਸਾਰ SBI ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਹਰ ਵਾਰੀ ਦੀ ਤਰ੍ਹਾਂ ਖੁਸ਼ ਕਰਨ ਲਈ ਵੱਡਾ ਆਫਰ ਦਿੱਤਾ ਆਉ ਜਾਣਦੇ ਪੂਰੀ ਖਬਰ ਬਾਰੇਭਾਰਤੀ ਸਟੇਟ ਬੈਂਕ ਨੇ ਆਪਣੇ ਕਰੋੜਾਂ ਗ੍ਰਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ , ਪੜ੍ਹੋ ਪੂਰੀ ਖ਼ਬਰ:ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਭਾਰਤੀ ਸਟੇਟ ਬੈਂਕ ਨੇ RTGS, NEFT ਅਤੇ IMPS ਲਈ ਚਾਰਜ ਖ਼ਤਮ ਕਰ ਦਿੱਤਾ ਹੈ, ਮਤਲਬ ਹੁਣ ਇਨ੍ਹਾਂ ਸਰਵਿਸਿਜ਼ ਲਈ ਤੁਹਾਨੂੰ ਕੋਈ ਚਾਰਜ ਨਹੀਂ ਦੇਣਾ ਪਵੇਗਾ। ਇਹ ਨਿਯਮ 1 ਅਗਸਤ 2019 ਤੋਂ ਲਾਗੂ ਹੋਣ ਜਾ ਰਿਹਾ ਹੈ । ਦੱਸਿਆ ਜਾਂਦਾ ਹੈ ਕਿ YONO ਐਪ ਜ਼ਰੀਏ NEFT ਅਤੇ RTGS ਲੈਣ-ਦੇਣ ਨਾਲ ਹੀ ਇੰਟਰਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਲਈ ਚਾਰਜ 1 ਜੁਲਾਈ 2019 ਤੋਂ ਹੀ ਸਮਾਪਤ ਕਰ ਦਿੱਤਾ ਗਿਆ ਹੈ। IMPS ਦੇ ਚਾਰਜ ਇਨ੍ਹਾਂ ਸਾਰੇ ਪਲੇਟਫਾਰਮ ਲਈ 1 ਅਗਸਤ 2019 ਤੋਂ ਖ਼ਤਮ ਹੋ ਜਾਣਗੇ। ਦੱਸ ਦੇਈਏ ਕਿ 6 ਜੂਨ ਨੂੰ ਰਿਜ਼ਰਵ ਬੈਂਕ ਵਿੱਚ ਇੱਕ ਬੈਠਕ ਹੋਈ ਸੀ।ਇਸੇ ਬੈਠਕ ਵਿੱਚ ਰਿਜ਼ਰਵ ਬੈਂਕ ਨੇ ਆਮ ਜਨਤਾ ਨੂੰ ਵੱਡਾ ਤੋਹਫਾ ਦਿੰਦੇ ਹੋਏ ਰਿਅਲ ਟਾਈਮ ਗ੍ਰਾਸ ਸੈਟਲਮੈਂਟ (RTGS) ਅਤੇ ਨੈਸ਼ਨਲ ਇਲੈਕਟ੍ਰਿਕ ਫੰਡ ਟਰਾਂਸਫਰ (NEFT) ਦੇ ਜ਼ਰੀਏ ਹੋਣ ਵਾਲਾ ਲੈਣ-ਦੇਣ ਮੁਫਤ ਕਰ ਦਿੱਤਾ ਸੀ। SBI ਵੱਲੋਂ ਆਪਣੀ ਸ਼ਾਖਾ ਦੇ ਜ਼ਰੀਏ NEFT ਅਤੇ RTGS ਕਰਨ ਵਾਲੇ ਲੋਕਾਂ ਲਈ ਪਹਿਲਾਂ ਹੀ ਚਾਰਜ 20 ਫੀਸਦੀ ਘਟਾ ਦਿੱਤੇ ਗਏ ਹਨ। ਬੈਂਕ ਵੱਲੋਂ ਇਹ ਕਦਮ ਡਿਜੀਟਲ ਟਰਾਂਜੈਕਸ਼ਨ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10,000 ਰੁਪਏ ਤੱਕ ਦੇ ਟਰਾਂਸਫਰ ਲਈ ਬੈਂਕ ਢਾਈ ਰੁਪਏ ਵਸੂਲਦਾ ਸੀ। ਜਿਸਦੇ ਨਾਲ ਹੀ 10,000 ਰੁਪਏ ਤੋਂ 1 ਲੱਖ ਰੁਪਏ ਤੱਕ ਲਈ NEFT ਚਾਰਜ 5 ਰੁਪਏ ਹੈ। ਇਕ ਤੋਂ 2 ਲੱਖ ਰੁਪਏ ਤੱਕ ਲਈ ਇਹ ਚਾਰਜ 15 ਰੁਪਏ ਅਤੇ ਦੋ ਲੱਖ ਰੁਪਏ ਤੋਂ ਉੱਪਰ ਲਈ 25 ਰੁਪਏ ਹੈ। ਜੇਕਰ ਇੱਥੇ RTGS ਦੀ ਗੱਲ ਕੀਤੀ ਜਾਵੇ ਤਾਂ ਬੈਂਕ 25 ਰੁਪਏ ਤੋਂ 56 ਰੁਪਏ ਤੱਕ ਵਸੂਲਦਾ ਸੀ ਅਤੇ ਇਹ 2 ਲੱਖ ਤੋਂ ਜ਼ਿਆਦਾ ਰਕਮ ਲਈ ਹੁੰਦਾ ਹੈ।