Sunday, October 20, 2019
Home > News > ਗੁਰਜੰਟ ਸਿੰਘ ਅਸਟ੍ਰੇਲੀਆ ਦੇ ਗਾਣੇ ਨੇ ਪੰਜਾਬ ਦੇ ਗਾਇਕਾਂ ਨੂੰ ਸੋਚੀਂ ਪਾ ਦਿੱਤਾ “ਹਨੇਰੀਆਂ ਲਿਆ ਦਿੱਤੀਆਂ ਮਿੱਤਰੋ ਦੱਬਕੇ ਸ਼ੇਅਰ ਕਰੋ

ਗੁਰਜੰਟ ਸਿੰਘ ਅਸਟ੍ਰੇਲੀਆ ਦੇ ਗਾਣੇ ਨੇ ਪੰਜਾਬ ਦੇ ਗਾਇਕਾਂ ਨੂੰ ਸੋਚੀਂ ਪਾ ਦਿੱਤਾ “ਹਨੇਰੀਆਂ ਲਿਆ ਦਿੱਤੀਆਂ ਮਿੱਤਰੋ ਦੱਬਕੇ ਸ਼ੇਅਰ ਕਰੋ

ਲੱਚਰ ਗਾਇਕਾ ਖਿਲਾਫ ਕਲਮ ਨਾਲ ਲੜਾਈ ਲੜਣ ਵਾਲਾ ਆਸਟ੍ਰੇਲੀਆ ਰਹਿੰਦੇ ਗੁਰਜੰਟ ਸਿੰਘ ਨੇ ਇੱਕ ਨਵੇਂ ਗੀਤ ਨਾਲ ਮੁੜ ਐਂਟਰੀ ਮਾਰੀ ਹੈ .. ਗੁਰਜੰਟ ਸਿੰਘ ਦੇ ਇਸ ਗੀਤ ਨੂੰ WAV Studios ਨਾਮ ਕੰਪਨੀ ਵੱਲੋਂ ਰੀਲੀਜ਼ ਕੀਤਾ ਗਿਆ ਹੈ .. ਗੁਰਜੰਟ ਸਿੰਘ ਦਾ ਇਹ ਗੀਤ ਪੰਜਾਬੀ ਅਤੇ ਅੰਗਰੇਜੀ ਦੋਹਾਂ ਭਸ਼ਾਵਾਂ ਵਿੱਚ ਹੈ .. ਆਪਣੇ ਆਪ ਵਿੱਚ ਸ਼ਾਇਦ ਇਹ ਪਹਿਲਾ ਗਿਤ ਹੈ ਜੋ ਪੰਜਾਬ ਅਤੇ ਅੰਗਰੇਜੀ ਦੋਹਾਂ ਭਸ਼ਾਵਾਂ ਵਿੱਚ ਇੱਕੇ ਸਮੇ ਗਾਇਆ ਗਿਆ ਹੈ ..ਇਸ ਗੀਤ ਦਾ ਲੇਖਕ ਵੀ ਖੁਦ ਗੁਰਜੰਟ ਸਿੰਘ ਹੀ ਹੈ ਅਤੇ ਇਸ ਗੀਤ ਦਾ ਮਿਊਜਿਕ ਵੀਲੀਅਮ ਨੇ ਕੀਤਾ ਹੈ .. ਗੁਰਜੰਟ ਸਿੰਘ ਨੇ ਆਪਣੇ ਇਸ ਗਿਤ ਰਾਹੀਂ ਵੱਖ ਵੱਖ ਸਮਾਜਿਕ ਮੁੱਦਿਆ ਨੂੰ ਅੰਤਰਰਾਸ਼ਟਰੀ ਪੱਧਰ ਤੇ ਚੱਕਿਆ ਹੈ.ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ। ਜਿਥੇ ਮਨੁੱਖਤਾ `ਤੇ ਹੁੰਦੇ ਜ਼ੁਲਮਾਂ ਵਿਰੁੱਧ ਡੱਟ ਕੇ ਖੜ੍ਹਨ ਅਤੇ ਕੁਰਬਾਨੀਆਂ ਕਰਨ ਦਾ ਜ਼ਜ਼ਬਾ ਪੈਦਾ ਕੀਤਾ ਗਿਆ ਸੀ। ਉੱਚੀਆਂ ਨੈਤਿਕ ਕਦਰਾਂ ਕੀਮਤਾਂ ਦਾ ਨਿਰਮਾਣ ਕੀਤਾ ਗਿਆ ਸੀ। ਸੁਚੱਜੀ ਜੀਵਨ ਜਾਚ ਪੇਸ਼ ਕੀਤੀ ਗਈ ਸੀ। ਇੱਜ਼ਤ ਤੇ ਅੱਣਖ ਨਾਲ ਜਿਊਣ ਅਤੇ ਦੂਜੇ ਦੀਆਂ ਧੀਆਂ ਅਤੇ ਭੈਣਾਂ ਨੂੰ ਆਪਣੀ ਧੀ ਭੈਣ ਸਮਝਣ ਦਾ ਸੰਦੇਸ਼ ਦਿਤਾ ਗਿਆ ਸੀ। ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਔਰਤ ਨੂੰ ਉਧਾਲਣ ਅਤੇ ਬੇਇਜ਼ਤ ਕਰਨ ਵਾਲਿਆਂ ਨੂੰ ਪੰਜਾਬੀ ਲੋਕਾਂ ਨੇ ਕਰੜੇ ਹੱਥੀਂ ਲਿਆ ਸੀ। ਔਰਤ ਨੂੰ ਪੰਜਾਬੀ ਵਿਰਸੇ ਵਿੱਚ ਹਰ ਥਾਂ ਮਾਣ-ਸਤਿਕਾਰ ਅਤੇ ਆਦਰ ਦਿਤਾ ਗਿਆ ਸੀ। ਪਰ ਅਜੋਕੇ ਗੀਤਕਾਰ ਅਤੇ ਗਾਇਕ ਇਸ ਦੇ ਵਿਰੁੱਧ ਲਿਖ ਅਤੇ ਗਾ ਰਹੇ ਹਨ। ਇਹਨਾਂ ਨੂੰ ਰੋਕਣ ਦੀ ਲੋੜ ਹੈ। ਅਜੋਕੀ ਪੰਜਾਬੀ ਗਾਇਕੀ ਦੀ ਬਦੌਲਤ ਪੰਜਾਬੀ ਮਨ ਨਫਰਤ, ਕਰੋਧ, ਬਦਲੇ ਖੋਰੀ ਹਿੰਸਾ ਅਤੇ ਖੁਦਕਸ਼ੀਆਂ ਦੀ ਦਲਦਲ ਵਿੱਚ ਖੁਭਦਾ ਜਾ ਰਿਹਾ ਹੈ। ਇਹ ਪੰਜਾਬੀ ਸਭਿਆਚਾਰ ਲਈ ਗੰਭੀਰ ਖਤਰਾ ਹੈ। ਆਤਮਾਵਾਂ ਮਰ ਰਹੀਆਂ ਹਨ। ਦਿੱਲਾਂ ਵਿੱਚ ਕਠੋਰਤਾ ਪੈਦਾ ਹੋ ਰਹੀ ਹੈ। ਵਤੀਰੇ ਅੱਖੜ ਬਣਦੇ ਜਾ ਰਹੇ ਹਨ। ਸਮਾਜਿਕ ਕਦਰਾਂ ਕੀਮਤਾਂ ਖ਼ਤਮ ਹੋ ਰਹੀਆਂ ਹਨ। ਆਪਸੀ ਭਾਈਚਾਰਾ ਅਤੇ ਆਂਡ-ਗੁਆਂਢ ਦੀ ਸਾਂਝ ਤਬਾਹ ਹੋ ਰਹੀ ਹੈ। ਰਿਸ਼ਤੇ ਖ਼ਤਮ ਹੋ ਰਹੇ ਹਨ। ਔਰਤ ਲਈ ਖਤਰੇ ਵੱਧ ਰਹੇ ਹਨ। ਉਹ ਸਰੁੱਖਿਅਤ ਮਹਿਸੂਸ ਨਹੀਂ ਕਰ ਰਹੀ। ਮਿਹਨਤਕਸ਼ ਪੰਜਾਬੀ ਕੌਮ ਵਿਹਲੜ੍ਹ ਅਤੇ ਆਸ਼ਕ ਬਣ ਰਹੀ ਹੈ। ਮਾਪੇ ਧੀਆਂ ਪ੍ਰਤੀ ਚਿੰਤਾ ਵਿੱਚ ਡੁੱਬੇ ਪਏ ਹਨ। ਇਹਨਾਂ ਗਾਇਕਾਂ ਦੀ ਕਿਰਪਾ ਨਾਲ ਛੋਟੇ ਬੱਚੇ ਪੜਾਈ ਵੱਲੋਂ ਮੂੰਹ ਮੋੜ ਆਸ਼ਕੀ ਵਿੱਚ ਪੈ ਰਹੇ ਹਨ। ਚੋਰੀਆਂ ਤੇ ਲੁੱਟਾਂ ਕਰਕੇ ਨਸ਼ੇ ਕਰ ਰਹੇ ਹਨ। ਅਮੀਰ ਵਿਅਕਤੀ ਅਤੇ ਐਨ. ਆਰ. ਆਈ. ਲੋਕ ਕਿਸੇ ਗਰੀਬ ਅਤੇ ਲੋੜਵੰਦ ਵਿਅਕਤੀ ਦੀ ਮਦਦ ਕਰਨ ਦੀ ਬਜਾਇ ਵਿਆਹ ਸਮਾਗਮਾਂ ਤੇ ਪਾਰਟੀਆਂ `ਤੇ ਲੱਖਾਂ ਰੁਪਏ ਗਾਇਕਾਂ ਦੇ ਪ੍ਰੋਗਰਾਮ ਕਰਵਾਉਣ `ਤੇ ਖਰਚ ਕਰ ਦਿੰਦੇ ਹਨ। ਕਈ ਲੋਕ ਸਭਿਆਚਾਰ ਮੇਲੇ ਵੀ ਕਰਵਾਉਦੇ ਹਨ। ਜਿਨ੍ਹਾਂ ਦਾ ਮਕਸਦ ਸਿਰਫ ਪੈਸਾ ਕਮਾਉਣਾ ਹੀ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਅੱਜ ਦੀ ਲੱਚਰ ਗਾਇਕੀ ਦੇ ਵਿਰੁੱਧ ਖੜਨਾ ਪਵੇਗਾ। ਅਮੀਰਾਂ ਅਤੇ ਵਿਦੇਸ਼ੀ ਵੀਰਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਗਾਇਕਾਂ ਨੂੰ ਵਿਆਹ ਅਤੇ ਹੋਰ ਸਮਾਗਮਾਂ ਸਮੇਂ ਬੁਕ ਨਾ ਕਰਨ। ਮੈਰਿਜ਼ ਪੈਲਸਾਂ ਅਤੇ ਘਰਾਂ ਵਿੱਚ ਡੀ. ਜੇ. ਲਾਉਣਾ ਉਕਾ ਬੰਦ ਕੀਤਾ ਜਾਏ। ਟ੍ਰੈਕਟਰਾਂ ਅਤੇ ਬੱਸਾਂ ਵਿੱਚ ਸੰਗੀਤਕ ਸਿਸਟਮ ਲਾਉਣ ਦੀ ਮਨਾਹੀ ਹੋਵੇ। ਨੌਜਵਾਨ ਪੀੜ੍ਹੀ ਨੂੰ ਸਮਝਣਾ ਚਾਹੀਦਾ ਹੈ ਕਿ ਗਾਇਕ ਤਾਂ ਲੱਚਰ ਗੀਤ ਗਾ ਕੇ ਉਹਨਾਂ ਦੇ ਸਿਰ `ਤੇ ਕਮਾਈਆਂ ਕਰ ਰਹੇ ਹਨ ਤੇ ਉਹਨਾਂ ਨੂੰ ਕੁਰਾਹੇ ਤੋਰ ਰਹੇ ਹਨ, ਇਸ ਲਈ ਨੌਜਵਾਨ ਪੀੜ੍ਹੀ ਅਜਿਹੀ ਗਾਇਕੀ ਸੁਨਣ ਤੋਂ ਪ੍ਰਹੇਜ਼ ਕਰੇ ਅਤੇ ਸਖ਼ਤ ਮਿਹਨਤ ਕਰਕੇ ਆਪਣੇ ਪੈਰਾਂ `ਤੇ ਖੜ੍ਹਨ ਦਾ ਯਤਨ ਕਰੇ। ਸਰਕਾਰ ਨੂੰ ਕੋਈ ਐਸੀ ਪਾਲਿਸੀ ਬਣਾਉਣੀ ਚਾਹੀਦੀ ਹੈ ਜੋ ਲੱਚਰ ਗਾਇਕੀ ਨੂੰ ਨੱਥ ਪਾਈ ਜਾ ਸਕੇ। ਜੇ ਅਜੋਕੀ ਗਾਇਕੀ ਦੀ ਇਹ ਅਸ਼ਲੀਲ ਹਨੇਰੀ ਨੂੰ ਨਾ ਰੋਕਿਆ ਗਿਆ ਤਾਂ ਔਰਤ ਦੀ ਬਿਹਤਰੀ ਲਈ ਚੁੱਕੇ ਹਰ ਯਤਨਾਂ ਦੀਆਂ ਧੱਜੀਆਂ ਉੱਡ ਜਾਣਗੀਆਂ ਅਤੇ ਮਾਪੇ ਆਪਣੀਆਂ ਲਾਡਲੀਆਂ ਧੀਆਂ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਨ ਲਈ ਭੇਜਣ ਤੋਂ ਗੁਰੇਜ਼ ਕਰਨਗੇ।