Friday, July 19, 2019
Home > News > ਸਰਦਾਰ ਮੁੰਡਿਆਂ ਨੇ ਧੋਤੀਆਂ ਵੀ ਖਰੀਦ ਲਈਆਂ ਪਰ ਫਿਰ ਵੀ ਮੰਦਰ ਵਿਚ ਵੜ੍ਹਨ ਨਾ ਦਿੱਤਾ !! (ਆਪਣੇ ਵਿਚਾਰ ਦਿਉ ਸਹੀ ਜਾਂ ਗਲਤ ਹੈ)

ਸਰਦਾਰ ਮੁੰਡਿਆਂ ਨੇ ਧੋਤੀਆਂ ਵੀ ਖਰੀਦ ਲਈਆਂ ਪਰ ਫਿਰ ਵੀ ਮੰਦਰ ਵਿਚ ਵੜ੍ਹਨ ਨਾ ਦਿੱਤਾ !! (ਆਪਣੇ ਵਿਚਾਰ ਦਿਉ ਸਹੀ ਜਾਂ ਗਲਤ ਹੈ)

ਗੁਰੂਆਂ ਦੀ ਧਰਤੀ ਪੰਜਾਬ ਤੇ ‘ਸਰਦਾਰ ਜੀ’ ਸ਼ਬਦ ਉਸ ਵਿਅਕਤੀ ਲਈ ਵਰਤਿਆ ਜਾਂਦਾ ਹੈ, ਜਿਹੜਾ ਵਿਅਕਤੀ ਸਾਬਤ-ਸੂਰਤ ਹੋਵੇ ਤੇ ਸੋਹਣੀ ਦਸਤਾਰ ਸਜਾਈ ਹੋਵੇ । ਸ਼ਬਦ ‘ਸਰਦਾਰ ਜੀ’ ਦੇ ਇਤਿਹਾਸ ਬਾਬਤ ਇਹ ਗੱਲ ਆਮ ਪ੍ਰਚਲਤ ਹੈ, ਪੰਜਾਬ ਦੀ ਧਰਤੀ ਦੇ ਸਾਬਤ ਸੂਰਤ ਸਿਖਾਂ ਨੂੰ ਇਹ ਲਕਬ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰ ਕੇ ਦਿਤਾ । ਲੋਕ ਬੋਲੀ ਦੇ ਇਸ ਵਿਚਾਰ ਨੂੰ ਸਰਬੰਸ ਦਾਨੀ ਦੇ ਖਿਆਲ ਵਜੋਂ “ ਇਨਹੀਂ ਕੋ ਸਰਦਾਰ ਬਣਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ ” ਦੇ ਸ਼ਬਦਾਂ ਨਾਲ ਯਾਦ ਕੀਤਾ ਜਾਂਦਾ ਹੈ।ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਬਤ-ਸੂਰਤ ਮਨੁੱਖ ਲਈ ‘ਸਰਦਾਰ ਜੀ ’ ਦੇ ਤਾਜ਼ ਦੀ ਦਿੱਤੀ ਕੀਮਤ ਦਾ ਮੁੱਲ ਜਿਆਦਾ ਤਰ ਪੰਜਾਬੀ ਭੁਲਾ ਚੁੱਕੇ ਹਨ । ਇਸ ਲਈ ਭਾਰਤ ਵਿਚਲੇ ਪੰਜਾਬ ਦੀ ਧਰਤੀ ਤੋਂ ਇਹ ਅਮੀਰ ਵਿਰਸੇ ਵਾਲਾ ਸ਼ਬਦ ਅਲੋਪ ਹੁੰਦਾ ਜਾ ਰਿਹਾ ਹੈ ।ਸਰਦਾਰ ਜੀ ਦੇ ਤਾਜ਼ ਵਾਰਸੋ ! ਪੰਜਾਬੀਓ ! ਅਣਖਾਂ ਦੇ ਰਾਖਿਓ ! ਸਦਾ ਯਾਦ ਰੱਖੋ ! ਨਿੱਕੀਆਂ-ਨਿੱਕੀਆਂ ਮਾਸੂਲ ਜਿੰਦਾ ਨੇ ਸਰਹੰਦ ਦੀਆਂ ਨੀਹਾਂ ਵਿਚ ਆਪਣੇ-ਆਪ ਨੂੰ ਚਿਣਵਾ ਕੇ ਤਰਿਆ ਤੁਹਾਡੇ ਇਸ ਤਾਜ ਦਾ ਮੁੱਲ ਹੈ । Image result for sardarਦਿਲਾਂ ਦੇ ਸ਼ੇਰੋ ! ਅਣਖੀ ਯੋਧਿਓ ! ਸਦਾ ਯਾਦ ਰੱਖੋ ! ਚਮਕੌਰ ਦੇ ਅਲੋਕਿਕ ਯੁੱਧ ਵਿਚ ਹੋਏ ਸ਼ਹੀਦਾਂ ਨੇ ਇਸ ਸਰਦਾਰ ਜੀ ਤਾਜ਼ ਆਪਣੀਆਂ ਜਾਨਾਂ ਵਾਰ ਤੁਹਾਡੇ ਸਰੀਰ ਤੇ ਸਜਾਇਆ ਹੈ ।ਓਹ ਅਣਖੀਲੇ ਸੂਰਮਿਓ ! ਇਸ ਸਰਦਾਰੀ ਦੇ ਤਾਜ਼ ਲਈ ਬਜ਼ੂਰਗ ਮਾਤਾ ਗੁਜ਼ਰ ਕੌਰ ਨੇ ਆਪਣਾ ਆਪ ਵਾਰਿਆ ਹੈ ।ਦੁਨੀਆਂ ਦੀ ਮਹਾਨ ਕੌਮ ਦੇ ਵਾਰਸੋ ! ਅਣਖੀ ਮਾਂ ਬੋਲੀ ਪੰਜਾਬੀ ਦੇ ਯੋਧਿਓ ! ਯਾਦ ਰੱਖੋ ਦਸੰਬਰ ਦੇ ਮਹੀਨੇ ਜਿੱਥੇ ਤੁਸੀਂ ਨਵੇਂ ਸਾਲ ਦੀਆਂ ਤਿਆਰੀਆਂ ਦਾ ਚਾਅ ਆਪਣੇ ਅੰਦਰ ਲੈ ਕੇ ਬੈਠੇ ਹੋ ਉੱਥੇ ਕਿਤੇ ਇਹ ਬੋਲ ਨਾਲ ਸੱਚ ਕਰ ਬੈਠਿਓ “ ਭੁਲ ਨ ਜਾਇਓ ਕਿਤੇ ਪੁੱਤਰਾਂ ਦੇ ਦਾਨੀ ਦੀ ਕੁਰਬਾਨੀ ਨੂੰ । ਮਰਦ ਸੂਰਮਿਓ ! ਗੁਰੂਆਂ ਦੀ ਬੋਲੀ ਦੇ ਵਾਰਸੋ ! ਸਰਦਾਰ ਜੀ ਦਾ ਤਾਜ਼ ਤੁਹਾਡੀ ਅਣਖ ਤੇ ਸੂਰਵੀਰਤਾ ਦਾ ਪ੍ਰਤੀਕ ਹੈ । ਇਸ ਦਾ ਬਹੁਤ ਮਹਿੰਗਾ ਮੁੱਲ ਤਰਿਆ ਹੈ ਤੁਸੀਂ ਇਸ ਤਾਜ ਨੂੰ ਆਪਣੀ ਸੱਭਿਅਤਾ ਵਿਚੋਂ ਅਲੋਪ ਨਾ ਹੋਣ ਦਿਓ । ਉਠੋ ਜਾਗੋ ਪੰਜਾਬੀ ਸ਼ੇਰੋ । ਸਰਦਾਰ ਜੀ ਦੇ ਤਾਜ਼ ਦੀ ਸ਼ਾਨ ਦਸਤਾਰ ਨੂੰ ਆਪਣੇ ਸੀਸ ਤੋਂ ਕਦੇ ਵੱਖ ਨ ਹੋਣ ਦੇਓ ਕਿਉਂਕਿ ਇਹੀ ਤੁਹਾਡੀ ਅਸਲੀ ਪਹਿਚਾਣ “ ਸਾਬਤ ਸੂਰਤਿ ਦਸਤਾਰ ਸਿਰਾ ” ( ਮ:5 / 1084 ) ਹੈ । ਅਾਦਰ ਸਹਿਤ, ਵੀਰ ਗੁਰਬੰਸ ਸਿੰਘ ।

Leave a Reply

Your email address will not be published. Required fields are marked *