Sunday, October 20, 2019
Home > News > ਜਰੂਰੀ ਖਬਰ ਬਿਜਲੀ ਦੀ ਕੁੰਡੀ ਲਾਉਣ ਵਾਲਿਆਂ ਦੀ ਆਵੇਗੀ ਸ਼ਾਮਤ ਹੁਣ ਕੈਪਟਨ ਸਰਕਾਰ ਨੇ ਦਿੱਤੇ ਇਹ ਵੱਡੇ ਹੁਕਮ

ਜਰੂਰੀ ਖਬਰ ਬਿਜਲੀ ਦੀ ਕੁੰਡੀ ਲਾਉਣ ਵਾਲਿਆਂ ਦੀ ਆਵੇਗੀ ਸ਼ਾਮਤ ਹੁਣ ਕੈਪਟਨ ਸਰਕਾਰ ਨੇ ਦਿੱਤੇ ਇਹ ਵੱਡੇ ਹੁਕਮ

ਜਰੂਰੀ ਖਬਰ ਬਿਜਲੀ ਦੀ ਕੁੰਡੀ ਲਾਉਣ ਵਾਲਿਆਂ ਦੀ ਆਵੇਗੀ ਸ਼ਾਮਤ ਹੁਣ ਕੈਪਟਨ ਸਰਕਾਰ ਨੇ ਦਿੱਤੇ ਇਹ ਵੱਡੇ ਹੁਕਮ ‘ਹੁਣ ਪੰਜਾਬ ਵਿਚ ਬਿਜਲੀ ਦੀ ਕੁੰਡੀ ਲਾਉਣ ਵਾਲਿਆਂ ਦੀ ਸ਼ਾਮਤ ਆਉਣ ਵਾਲੀ ਹੈ, ਪੰਜਾਬ ਚ ਹੋ ਰਹੀ ਦਿਨੋ-ਦਿਨ ਬਿਜਲੀ ਦੇ ਨੁਕਸਾਨ ਤੇ ਚੋਰੀ ਦੀ ਰੋਕਥਾਮ ਲਈ ਪੰਜਾਬ ਸਰਕਾਰ ਹੁਣ ਸ਼ਖਤ ਤੇ ਠੋਸ ਕਦਮ ਚੁੱਕਣ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਹੋ ਰਹੇ ਭਾਰੀ ਨੁਕਸਾਨ ਨੂੰ ਰੋਕਣ ਵਾਸਤੇ ਬਿਜਲੀ ਚੋਰੀ ਵਿਰੁੱਧ ਤਿੱਖੀ ਮੁਹਿੰਮ ਅਰੰਭਣ ਦੇ ਹੁਕਮ ਦਿੱਤੇ ਹਨ। ਮੀਡੀਆ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਇਸ ਸਬੰਧੀ ਪਾਕਿਸਤਾਨ ਅਤੇ ਹਰਿਆਣਾ ਨਾਲ ਲਗਦੇ ਸਰਹੱਦੀ ਇਲਾਕਿਆਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਮੁੱਖ ਮੰਤਰੀ ਨੇ ਕੁੰਡੀ ਕੁਨੈਕਸ਼ਨਾਂ ਰਾਹੀਂ ਬਿਜਲੀ ਚੋਰੀ ਕਰਨ ਵਿੱਚ ਸ਼ਾਮਲ ਭ੍ਰਿਸ਼ਟ ਤੱਤਾਂ ਵਿਰੁੱਧ ਕਾਰਵਾਈ ਕਰਨ ’ਚ ਲੱਗੇ ਪੀ.ਐਸ.ਪੀ.ਸੀ.ਐਲ. ਦੇ ਸਟਾਫ਼ ਨੂੰ ਢੁਕਵੀਂ ਸੁਰੱਖਿਆ ਯਕੀਨੀ ਬਣਾਉਣ ਲਈ ਡੀ.ਜੀ.ਪੀ. ਨਾਲ ਤਾਲਮੇਲ ਕਰਨ ਵਾਸਤੇ ਵੀ ਮੁੱਖ ਸਕੱਤਰ ਨੂੰ ਆਖਿਆ ਹੈ। ਮੀਟਿੰਗ ਦੌਰਾਨ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਨੇ ਦੱਸਿਆ ਕਿ ਸ਼ਹਿਰੀ ਬਿਜਲੀ ਸਪਲਾਈ (ਯੂ.ਪੀ.ਐਸ.) ਫੀਡਰਾਂ ’ਚ ਬਿਜਲੀ ਦਾ ਵੱਧ ਤੋਂ ਵੱਧ ਨੁਕਸਾਨ ਸਰਹੱਦੀ ਇਲਾਕਿਆਂ ਵਿੱਚ ਹੋ ਰਿਹਾ ਹੈ। ਭਿੱਖੀਵਿੰਡ ਵਿੱਚ ਇਹ ਨੁਕਸਾਨ 80 ਫ਼ੀਸਦੀ, ਪੱਟੀ ਵਿੱਚ 71 ਫ਼ੀਸਦੀ, ਜ਼ੀਰਾ ’ਚ 61 ਫ਼ੀਸਦੀ, ਪਾਤੜਾਂ ’ਚ 57 ਫ਼ੀਸਦੀ, ਬਾਘਾਪੁਰਾਣਾ 55 ਫ਼ੀਸਦੀ, ਤਰਨ ਤਾਰਨ 53 ਫ਼ੀਸਦੀ ਅਤੇ ਅਜਨਾਲਾ ਵਿੱਚ 50 ਫ਼ੀਸਦੀ ਹੈ।ਮੀਡੀਆ ਜਾਣਕਾਰੀ ਅਨੁਸਾਰ ਸੀ.ਐਮ.ਡੀ. ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਵਿੱਚ ਬਿਜਲੀ ਦੀ ਕੁਲ ਮੰਗ ਇਸ ਸਾਲ ਜੂਨ ਵਿੱਚ 17.78 ਫ਼ੀਸਦੀ ਵਧ ਗਈ ਹੈ ਅਤੇ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਇਹ ਅੱਗੇ ਹੋਰ 33.31 ਫ਼ੀਸਦੀ ਵੱਧ ਗਈ ਹੈ। ਲੰਮਾ ਸਮਾਂ ਮੀਂਹ ਨਾ ਪੈਣ ਅਤੇ ਮਾਨਸੂਨ ਵਿੱਚ ਦੇਰੀ ਦੇ ਨਤੀਜੇ ਵਜੋਂ ਅਜਿਹਾ ਹੋਇਆ ਹੈ।ਰਿਪੋਰਟਾਂ ਅਨੁਸਾਰ ਮੀਟਿੰਗ ਵਿੱਚ ਅੱਗੇ ਦੱਸਿਆ ਗਿਆ ਕਿ ਸਾਲ 2018-19 ਦੌਰਾਨ ਤਬਾਦਲੇ ਅਤੇ ਟੈਂਡਰਾਂ ਰਾਹੀਂ ਸੂਬੇ ਤੋਂ ਬਾਹਰ 2268 ਮਿਲੀਅਨ ਯੂਨਿਟ ਵਾਧੂ ਬਿਜਲੀ ਵੇਚੀ ਗਈ ਜੋ ਕਿ ਅੱਜ ਤੱਕ ਦਾ ਰਿਕਾਰਡ ਹੈ।ਇਸ ਮਹੱਤਵਪੂਰਨ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਵਾਸੀਆਂ ਜਲਦੀ ਤੋਂ ਜਲਦੀ ਇਹ ਜਾਣਕਾਰੀ ਹਾਸਲ ਹੋਵੇ।