Friday, July 19, 2019
Home > News > ਹੁਣੇ ਹੁਣੇ ਸ਼ਾਮੀ ਪੰਜਾਬ ਲਈ ਆਇਆ ਮੌਸਮ ਵਿਭਾਗ ਦਾ ਵੱਡਾ ਅਲਰਟ ਹੋ ਜਾਵੋ ਤਿਆਰ ਹੁਣ!

ਹੁਣੇ ਹੁਣੇ ਸ਼ਾਮੀ ਪੰਜਾਬ ਲਈ ਆਇਆ ਮੌਸਮ ਵਿਭਾਗ ਦਾ ਵੱਡਾ ਅਲਰਟ ਹੋ ਜਾਵੋ ਤਿਆਰ ਹੁਣ!

ਮਾਨਸੂਨ ਦੀ ਅੱਜ ਸਵੇਰੇ ਹੋਈ ਵਰਖਾ ਨੇ ਜਿੱਥੇ ਤਿੱਖੀ ਤੇ ਤੇਜ ਗਰਮੀ ਤੋਂ ਰਾਹਤ ਦਿਵਾਈ ਹੈ ਉੱਥੇ ਹੀ ਮੌਸਮ ਨੂੰ ਖੁਸ਼ਗਵਾਰ ਵੀ ਬਣਾ ਦਿੱਤਾ ਹੈ ਜਾਣਕਾਰੀ ਅਨੁਸਾਰ ਸਵੇਰੇ ਲਗਭਗ ਇੱਕ ਘੰਟਾ ਹੋਈ ਬਾਰਿਸ਼ ਚ ਕੰਪਨੀ ਬਾਗ ਵਿੱਚ ਸੈਰ ਕਰਨ ਆਏ ਲੋਕਾਂ ਨੇ ਮੌਸਮ ਦਾ ਪੂਰਾ ਆਨੰਦ ਲਿਆ ਤੇ ਬਾਰਿਸ਼ ਚ ਸੈਰ ਵੀ ਜਾਰੀ ਰੱਖੀ ਖਾਸਕਰ ਬੱਚਿਆਂ ਨੂੰ ਵੀ ਨਹਾਉਂਦੇ ਦੇਖਿਆ ਗਿਆ ਹੈ। ਬਾਰਿਸ਼ ਤੋਂ ਬਾਅਦ ਪੂਰਾ ਦਿਨ ਤਾਪਮਾਨ ਲੱਗਭਗ 35 ਡਿਗਰੀ ਦੇ ਆਸ-ਪਾਸ ਰਿਹਾ ਅਤੇ ਸ਼ਾਮੀ ਹੋਰ ਵੀ ਘੱਟ ਕੇ 30 ਡਿਗਰੀ ਤੱਕ ਆ ਗਿਆ ਜਿਸ ਕਰਕੇ ਗਰਮੀ ਤੋਂ ਰਾਹਤ ਪਾਉਣ ਚ ਮੱਦਦ ਮਿਲੀ। ਆਖਰ 10 ਦਿਨ ਲੇਟ ਮਾਨਸੂਨ ਪੰਜਾਬ ਵਿੱਚ ਪਹੁੰਚ ਗਈ ਹੈ। ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਨਸੂਨ ਦੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਪਟਿਆਲਾ, ਫ਼ਰੀਦਕੋਟ, ਰੂਪਨਗਰ, ਮੋਗਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਰਿਪੋਰਟ ਹੈ। ਮੌਸਮ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਪੰਜਾਬ ਵਿੱਚ ਹੁਣ ਮਾਨਸੂਨ ਸਰਗਰਮ ਹੋ ਗਈ ਹੈ। ਇਸ ਲਈ ਅਗਲੇ ਦਿਨਾਂ ਵਿੱਚ ਬਾਰਸ਼ ਜਾਰੀ ਰਹੇਗੀ। ਉਂਝ ਇਸ ਵਾਰ ਝੜੀ ਲੱਗਣ ਦੇ ਕੋਈ ਆਸਾਰ ਨਹੀਂ ਸਗੋਂ ਟੁੱਟਵਾਂ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਇਸ ਵਾਰ ਬਾਰਸ਼ ਆਮ ਨਾਲੋਂ ਘੱਟ ਹੋਏਗੀ। ਹੁਣ ਤੱਕ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਔਸਤ ਨਾਲੋਂ 47 ਫੀਸਦੀ ਘੱਟ ਮੀਂਹ ਪਿਆ ਹੈ। ਦਰਅਸਲ ਇਸ ਵਾਰ ਮਾਨਸੌਨ ਕਰੀਬ 10 ਦਿਨ ਲੇਟ ਹੈ। ਪੰਜਾਬ ਵਿੱਚ ਆਮ ਤੌਰ ’ਤੇ ਮਾਨਸੂਨ ਦੀ ਆਮਦ ਪਹਿਲੀ ਜੁਲਾਈ ਤੋਂ ਮੰਨੀ ਜਾਂਦੀ ਹੈ। ਇਸ ਵਾਰ ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਾਰਨ ਚੰਡੀਗੜ੍ਹ ਤੇ ਆਸ-ਪਾਸ ਦੇ ਖੇਤਰਾਂ ਵਿੱਚ ਤਾਂ ਇਸ ਦੀ ਆਮਦ 4 ਜੁਲਾਈ ਨੂੰ ਹੋ ਗਈ ਪਰ ਪੰਜਾਬ ਦੇ ਵੱਡੇ ਹਿੱਸੇ ’ਚ ਮਾਨਸੂਨ ਦੀ ਆਮਦ 9 ਜੁਲਾਈ ਨੂੰ ਹੋਈ ਹੈ। ਮੌਸਮ ਵਿਭਾਗ ਮੁਤਾਬਕ ਪਹਿਲੀ ਤੋਂ 11 ਜੁਲਾਈ ਤੱਕ ਪੰਜਾਬ ’ਚ ਆਮ ਤੌਰ ’ਤੇ 103.8 ਮਿਲੀਮੀਟਰ ਬਾਰਸ਼ ਸਧਾਰਨ ਮੌਨਸੂਨ ਮੰਨੀ ਜਾਂਦੀ ਹੈ। ਇਸ ਵਾਰ ਰਫ਼ਤਾਰ ਮੱਠੀ ਹੋਣ ਕਾਰਨ 54.4 ਮਿਲੀਮੀਟਰ ਬਾਰਸ਼ ਹੀ ਹੋ ਸਕੀ ਹੈ।

Leave a Reply

Your email address will not be published. Required fields are marked *