Monday, October 14, 2019
Home > News > ਦੱਬਕੇ ਸ਼ੇਅਰ ਕਰੋ ਫ਼ਾਜ਼ਿਲਕਾ ਦੇ ਮਨਦੀਪ ਦਾ ਹੱਥ ਵੱਢਿਆ ਗਿਆ ਪਰ ਹਿੰਮਤ ਨਹੀਂ ਹਾਰੀ ਬਣਾਈ ਭਾਰਤੀ ਕ੍ਰਿਕਟ ਚ ਜਗ੍ਹਾ “ਦੁਨੀਆਂ ਚ ਕੀਤਾ ਪਿੰਡ ਦਾ ਨਾਮ ਰੌਸ਼ਨ!

ਦੱਬਕੇ ਸ਼ੇਅਰ ਕਰੋ ਫ਼ਾਜ਼ਿਲਕਾ ਦੇ ਮਨਦੀਪ ਦਾ ਹੱਥ ਵੱਢਿਆ ਗਿਆ ਪਰ ਹਿੰਮਤ ਨਹੀਂ ਹਾਰੀ ਬਣਾਈ ਭਾਰਤੀ ਕ੍ਰਿਕਟ ਚ ਜਗ੍ਹਾ “ਦੁਨੀਆਂ ਚ ਕੀਤਾ ਪਿੰਡ ਦਾ ਨਾਮ ਰੌਸ਼ਨ!

ਸਿਆਣਿਆਂ ਨੇ ਸੱਚ ਕਿਹਾ ਹੈ ਮਿਹਨਤ ਤੇ ਹਿੰਮਤ ਨੂੰ ਇੱਕ ਦਿਨ ਭਾਗ ਜਰੂਰ ਲੱਗਦੇ ਹਨ ਅਜਿਹੀ ਹੀ ਇੱਕ ਮਿਸਾਲ ਕੈਮ ਕਰੀ ਹੈ ਪੰਜਾਬ ਦੇ ਰਹਿਣ ਵਾਲੇ ਮਨਦੀਪ ਸਿੰਘ ਨੇ ਜਿਨ੍ਹਾਂ ਦੀ ਚੋਣ ਇੰਡੀਅਨ ਕ੍ਰਿਕਟ ਟੀਮ(ਫਿਜ਼ੀਕਲੀ ਚੈਲੇਂਜਡ) ਲਈ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਰਾਈਟ ਆਰਮ ਪੇਸਰ ਮਨਦੀਪ ਸਿੰਘ ਇੰਗਲੈਂਡ ਵਿੱਚ ਹੋਣ ਵਾਲੀ ਛੇ ਦੇਸਾਂ ਦੀ ਟੀ-20 ਵਰਲਡ ਸੀਰੀਜ਼ ਵਿੱਚ ਭਾਰਤੀ ਕ੍ਰਿਕਟ ਟੀਮ ਵੱਲੋਂ ਖੇਡੇਗਾ। ਮਨਦੀਪ ਦਾ ਪਿੰਡ ਆਜ਼ਮਵਾਲਾ ਭਾਰਤ-ਪਾਕਿਸਤਾਨ ਸਰਹੱਦ ਉੱਤੇ ਸਥਿਤ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਪੈਂਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਬਠਿੰਡਾ ਸਮੇਤ ਸੂਬੇ ਦੇ ਪੰਜ ਜ਼ਿਲ੍ਹਿਆਂ ਨੂੰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੋੜਨ ਵਾਲਾ ਨੈਸ਼ਨਲ ਹਾਈਵੇ-7 ਫ਼ਾਜ਼ਿਲਕਾ ਦੇ ਸੁਲੇਮਾਨਕੀ ਬਾਰਡਰ ਉੱਤੇ ਜਾ ਕੇ ਖ਼ਤਮ ਹੁੰਦਾ ਹੈ।ਆਜ਼ਮਵਾਲਾ ਤੋਂ ਖੇਤਾਂ ਰਾਹੀਂ ਜਾਣਾ ਹੋਵੇ ਤਾਂ ਸਰਹੱਦੀ ਤਾਰ ਦਸ ਕੁ ਕਿੱਲੋਮੀਟਰ ਹੀ ਰਹਿ ਜਾਂਦੀ ਹੈ। ਵਾਇਆ ਫ਼ਾਜ਼ਿਲਕਾ ਜੇ ਸੁਲੇਮਾਨਕੀ ਬਾਰਡਰ ਉੱਤੇ ਜਾਣਾ ਹੋਵੇ ਤਾਂ ਇਹ ਦੂਰੀ 34 ਕਿੱਲੋਮੀਟਰ ਬਣਦੀ ਹੈ। ਕਈ ਸਹੂਲਤਾਂ ਤੋਂ ਸੱਖਣਾ ਹੈ ਮਨਦੀਪ ਦਾ ਪਿੰਡ ਮਨਦੀਪ ਦੇ ਪਿੰਡ ਨੂੰ ਜਾਂਦਿਆਂ ਅਬੋਹਰ ਸ਼ਹਿਰ ਤੋਂ ਹੀ ਆਲਾ ਦੁਆਲਾ ਬਦਲਣਾ ਸ਼ੁਰੂ ਹੋ ਜਾਂਦਾ ਹੈ। ਇਹ ਇਲਾਕਾ ਉਨ੍ਹਾਂ ਨੂੰ ਬਿਲਕੁਲ ਓਪਰਾ ਨਹੀਂ ਲੱਗੇਗਾ ਜਿਨ੍ਹਾਂ ਨੇ ਝੋਨੇ ਦੀ ਕਾਸ਼ਤ ਤੋਂ ਪਹਿਲਾਂ ਦੇ ਮਾਲਵੇ ਨੂੰ ਦੇਖਿਆ ਹੈ।ਕਪਾਹ ਪੱਟੀ ਦੇ ਨਾਂ ਨਾਲ ਜਾਣੇ ਜਾਂਦੇ ਮਾਲਵੇ ਦੇ ਦਰਸ਼ਨ ਇੱਥੇ ਹੋ ਸਕਦੇ ਹਨ। ਝੋਨੇ ਦੀ ਕਾਸ਼ਤ ਇੱਥੇ ਸ਼ੁਰੂ ਹੋ ਚੁੱਕੀ ਹੈ ਪਰ ਨਰਮਾ ਕਪਾਹ ਦੀ ਕਾਸ਼ਤ ਇਸ ਇਲਾਕੇ ਵਿੱਚ ਜ਼ਿਆਦਾ ਹੈ। ਦਰਖਤਾਂ ਦੀ ਸਥਿਤੀ ਮਾਲਵੇ ਦੇ ਦੂਸਰੇ ਜ਼ਿਲਿਆਂ ਨਾਲੋਂ ਇੰਨੀ ਕੁ ਬਿਹਤਰ ਹੈ ਕਿ ਅੱਖਾਂ ਨਾਲ ਪਛਾਣੀ ਜਾ ਸਕਦੀ ਹੈ।ਜਿਵੇਂ-ਜਿਵੇਂ ਤੁਸੀਂ ਬਾਰਡਰ ਦੇ ਨਜ਼ਦੀਕ ਜਾਂਦੇ ਹੋ ਹਿੰਦੀ ਵਿੱਚ ਲਿਖੇ ਕੰਧ ਇਸ਼ਤਿਹਾਰ ਧਿਆਨ ਖਿੱਚਦੇ ਹਨ। ਇਸ ਪਿਛਲਾ ਕਾਰਨ ਸ਼ਾਇਦ ਰਾਜਸਥਾਨ ਦਾ ਬਾਰਡਰ ਨਜ਼ਦੀਕ ਹੋਣਾ ਹੈ।ਨੈਸ਼ਨਲ ਹਾਈਵੇਅ ਤੋਂ ਇਲਾਵਾ ਇਲਾਕੇ ਵਿਚਲੀਆਂ ਲਿੰਕ ਸੜਕਾਂ ਬਹੁਤ ਚੰਗੀ ਹਾਲਤ ਵਿੱਚ ਹਨ।ਪਿੰਡ ਵਾਸੀ ਜਗਸੀਰ ਸਿੰਘ ਇਸ ਦਾ ਕਾਰਨ ਸਮਝਾਉਂਦੇ ਹਨ, “ਬਾਰਡਰ ਏਰੀਆ ਹੋਣ ਕਰਕੇ ਸੜਕਾਂ ਦੀ ਸਥਿਤੀ ਚੰਗੀ ਹੈ। ਪਿੰਡਾਂ ਦੀਆਂ ਫਿਰਨੀਆਂ ਉੱਤੇ ਵੀ ਪੱਕੀਆਂ ਸੜਕਾਂ ਹਨ।”ਇਹ ਸਾਡੇ ਪਿੰਡਾਂ ਦੀ ਇੱਕੋ ਇੱਕ ਚੰਗੀ ਸਹੂਲਤ ਹੈ। ਬਾਰਡਰ ਏਰੀਆ ਕਰਕੇ ਉਂਝ ਸਰਕਾਰਾਂ ਦਾ ਸਾਡੇ ਇਲਾਕੇ ਵੱਲ ਬਹੁਤਾ ਧਿਆਨ ਨਹੀਂ ਹੈ। ਸਾਡੇ ਪਿੰਡ ਦੀਆਂ ਅੰਦਰਲੀਆਂ ਗਲੀਆਂ ਦੀ ਸਥਿਤੀ ਬਹੁਤ ਮਾੜੀ ਹੈ।””ਖੇਡ ਸਹੂਲਤਾਂ ਤਾਂ ਦੂਰ ਦੀ ਗੱਲ ਹੈ। ਮਨਦੀਪ ਸਾਡੇ ਪਿੰਡ ਦਾ ਪਹਿਲਾ ਖਿਡਾਰੀ ਹੈ ਜਿਹੜਾ ਕੌਮਾਂਤਰੀ ਕ੍ਰਿਕਟ ਖੇਡੇਗਾ। ਅਸੀਂ ਲਗਪਗ ਦੋ ਦਹਾਕੇ ਪਹਿਲਾਂ ਜਦੋਂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਤਾਂ ਅਜਿਹਾ ਨਹੀਂ ਸੋਚਿਆ ਸੀ। ਇਹ ਸਭ ਮੁੰਡਿਆਂ ਦੀ ਆਪਣੀ ਮਿਹਨਤ ਹੈ। ਖੇਡਾਂ ਦਾ ਸਮਾਨ,ਖ਼ੁਰਾਕ, ਕੋਚਿੰਗ ਸਭ ਅਸੀਂ ਰਲ ਮਿਲ ਕੇ ਕਰਦੇ ਹਾਂ ਸਰਕਾਰੀ ਸਹੂਲਤ ਕੋਈ ਨਹੀਂ ਹੈ।”ਜਦੋਂ ਅਸੀਂ ਮਨਦੀਪ ਦੇ ਘਰ ਪਹੁੰਚੇ ਤਾਂ ਉਸ ਨੇ ਬੜੀ ਗਰਮਜੋਸ਼ੀ ਨਾਲ ਸਾਡਾ ਸਵਾਗਤ ਕੀਤਾ। ਪਿੰਡ ਵਿਚਲੇ ਹੋਰ ਘਰਾਂ ਵਾਂਗ ਮਨਦੀਪ ਦਾ ਘਰ ਵੀ ਖੁੱਲ੍ਹਾ ਡੁੱਲ੍ਹਾ ਹੈ। ਮਨਦੀਪ ਇਸ ਦਾ ਕਾਰਨ ਸਮਝਾਉਂਦਾ ਹੈ, “ਸਾਡੇ ਪਿੰਡ ਵਿੱਚ ਦਾਣਾ ਮੰਡੀ (ਅਨਾਜ ਖ਼ਰੀਦ ਕੇਂਦਰ) ਨਹੀਂ ਹੈ। ਫ਼ਸਲ ਸ਼ਹਿਰ ਲਿਜਾਣ ਤੋਂ ਪਹਿਲਾਂ ਘਰ ਵਿੱਚ ਹੀ ਸੁੱਟਣੀ ਪੈਂਦੀ ਹੈ। ਇਸ ਲਈ ਵਿਹੜੇ ਖੁੱਲ੍ਹੇ ਰੱਖਣੇ ਪੈਂਦੇ ਹਨ।” ਜਿਸ ਕਰਕੇ ਉਹ ਜਿਆਦਾਤਰ ਮਿਹਨਤ ਘਰ ਵੀ ਕਰਦਾ ਰਿਹਾ ਹੈ। ਪਿੰਡ ਵਾਸੀਆਂ ਨੂੰ ਮਨਦੀਪ ਸਿੰਘ ਤੇ ਪੂਰਾ ਭਰੋਸਾ ਹੈ ਕਿ ਮਨਦੀਪ ਸਿੰਘ ਇੱਕ ਦਿਨ ਭਾਰਤ ਦਾ ਨਾਮ ਰੌਸ਼ਨ ਕਰੇਗਾ ਤੇ ਕਪਤਾਨ ਵੀ ਬਣੇਗਾ। ਵਾਹਿਗੁਰੂ ਮਨਦੀਪ ਵੀਰੇ ਦੀ ਮਿਹਨਤ ਨੂੰ ਧੰਨ ਭਾਗ ਲਾਵੇ ਤਰੱਕੀਆਂ ਬਖਸ਼ੇ ਵੀਰਾ। ਮਨਦੀਪ ਦੀ ਮਿਹਨਤ ਤੇ ਲਗਨ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਸਾਨੂੰ ਮਿਹਨਤ ਤੇ ਹੌਸਲਾ ਕਦੀ ਨਹੀਂ ਛੱਡਣਾ ਚਾਹੀਦਾ।