Friday, July 19, 2019
Home > News > ਮੌਸਮ ਵਿਭਾਗ ਦੀ ਭਵਿੱਖਬਾਣੀ ਅੰਮ੍ਰਿਤਸਰ ਚ ਪ੍ਰੀ ਮਾਨਸੂਨ ਦੀ ਦਸਤਕ ਅਗਲੇ ਇਹਨੇ ਦਿਨਾਂ ਤੱਕ ਹੋ ਸਕਦੀ ਹੈ ਰੋਜ਼ਾਨਾ ਬਾਰਿਸ਼ (ਦੇਖੋ ਮੌਸਮ ਹਾਲ)

ਮੌਸਮ ਵਿਭਾਗ ਦੀ ਭਵਿੱਖਬਾਣੀ ਅੰਮ੍ਰਿਤਸਰ ਚ ਪ੍ਰੀ ਮਾਨਸੂਨ ਦੀ ਦਸਤਕ ਅਗਲੇ ਇਹਨੇ ਦਿਨਾਂ ਤੱਕ ਹੋ ਸਕਦੀ ਹੈ ਰੋਜ਼ਾਨਾ ਬਾਰਿਸ਼ (ਦੇਖੋ ਮੌਸਮ ਹਾਲ)

ਵੱਡੀ ਖਬਰ ਆ ਰਹੀ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਮਾਨਸੂਨ ਦੀ ਅੱਜ ਸਵੇਰੇ ਹੋਈ ਵਰਖਾ ਨੇ ਜਿੱਥੇ ਤਿੱਖੀ ਤੇ ਤੇਜ ਗਰਮੀ ਤੋਂ ਰਾਹਤ ਦਿਵਾਈ ਹੈ ਉੱਥੇ ਹੀ ਮੌਸਮ ਨੂੰ ਖੁਸ਼ਗਵਾਰ ਵੀ ਬਣਾ ਦਿੱਤਾ ਹੈ ਜਾਣਕਾਰੀ ਅਨੁਸਾਰ ਸਵੇਰੇ ਲਗਭਗ ਇੱਕ ਘੰਟਾ ਹੋਈ ਬਾਰਿਸ਼ ਚ ਕੰਪਨੀ ਬਾਗ ਵਿੱਚ ਸੈਰ ਕਰਨ ਆਏ ਲੋਕਾਂ ਨੇ ਮੌਸਮ ਦਾ ਪੂਰਾ ਆਨੰਦ ਲਿਆ ਤੇ ਬਾਰਿਸ਼ ਚ ਸੈਰ ਵੀ ਜਾਰੀ ਰੱਖੀ ਖਾਸਕਰ ਬੱਚਿਆਂ ਨੂੰ ਵੀ ਨਹਾਉਂਦੇ ਦੇਖਿਆ ਗਿਆ ਹੈ। ਬਾਰਿਸ਼ ਤੋਂ ਬਾਅਦ ਪੂਰਾ ਦਿਨ ਤਾਪਮਾਨ ਲੱਗਭਗ 35 ਡਿਗਰੀ ਦੇ ਆਸ-ਪਾਸ ਰਿਹਾ ਅਤੇ ਸ਼ਾਮੀ ਹੋਰ ਵੀ ਘੱਟ ਕੇ 30 ਡਿਗਰੀ ਤੱਕ ਆ ਗਿਆ ਜਿਸ ਕਰਕੇ ਗਰਮੀ ਤੋਂ ਰਾਹਤ ਪਾਉਣ ਚ ਮੱਦਦ ਮਿਲੀ। ਇਸ ਦੇ ਇਲਾਵਾ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਹਵਾ ਚ ਨਮੀ ਦੀ ਮਾਤਰਾ 71 ਫੀਸਦੀ ਤੱਕ ਦਰਜ ਕੀਤੀ ਗਈ। ਸਾਰਾ ਦਿਨ ਅੰਮ੍ਰਿਤਸਰ ਚ ਬੱਦਲ ਛਾਏ ਰਹੇ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 12 ਤੋਂ 18 ਜੁਲਾਈ ਤੱਕ ਅਗਲੇ 7 ਦਿਨ ਰੋਜਾਨਾ ਭਾਰੀ ਮੀਂਹ ਹੋਣ ਦੇ ਆਸਾਰ ਬਣੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਬਾਰਿਸ਼ ਕਰਕੇ ਹੋਏ ਠੰਡੇ ਮੌਸਮ ਨਾਲ ਠੰਡੇ ਪਾਣੀ ਆਦਿ ਚੀਜਾਂ ਵੇਚਣ ਵਾਲਿਆਂ ਦੀ ਬਜਾਏ ਚਾਹ ਸੂਪ ਆਦਿ ਵੇਚਣ ਵਾਲਿਆਂ ਦੀ ਚਾਂਦੀ ਹੋਈ ਪਈ ਹੈ। ਇੰਨਾ ਹੀ ਨਹੀਂ ਸ਼ਹਿਰ ਚ ਰੌਣਕਾਂ ਜਲਦੀ ਲੱਗ ਜਾਦੀਆਂ ਹਨ ਠੰਡੇ ਮੌਸਮ ਕਰਕੇ ਦਿਨੇ ਵੀ ਬਜਾਰਾਂ ਚ ਰੌਣਕ ਲੱਗ ਰਹੀ ਹੈ। ਦੂਜੇ ਪਾਸੇ ਛੱਤਰੀਆ ਤੇ ਰੇਨਕੋਟ ਵੇਚਣ ਵਾਲਿਆਂ ਦੀ ਵੀ ਪੂਰੀ ਚਾਂਦੀ ਹੈ। ਇਸ ਦੇ ਨਾਲ ਹੀ ਵੱਡੇ-ਵੱਡੇ ਬ੍ਰਾਂਡ ਵੇਲੇ ਸ਼ੋਅਰੂਮਾਂ ਵਾਲੇ ਨੇ ਗਰਮੀਆਂ ਵਾਲੀਆਂ ਵਸਤੂਆਂ ਤੇ ਆਫਰ ਲਾ ਦਿੱਤੇ ਹਨ। ਉੱਧਰ ਦੂਜੇ ਪਾਸੇ ਤੰਗ ਤੇ ਖਸਤਾਹਾਲ ਇਮਾਰਤਾਂ ਤੇ ਪੁਰਾਣੇ ਬਜਾਰਾਂ ਦੇ ਲੋਕਾਂ ਚ ਅਗਲੇ 7 ਦਿਨਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ।

Leave a Reply

Your email address will not be published. Required fields are marked *