Friday, July 19, 2019
Home > News > ਭਾਰਤੀ ਟੀਮ ਦੀ ਹਾਰ ਬਾਅਦ ਪੰਜਾਬੀਆਂ ਨੇ ਯਾਦ ਕਰਿਆ ਯੁਵਰਾਜ ਸਿੰਘ ਨੂੰ “”ਕਿਹਾ ਕਿਉਂ ਧੋਨੀ ਭਗਤੋ ਆਉਂਦਾ ਯਾਦ ਫਿਰ ਫੁੱਫੜ

ਭਾਰਤੀ ਟੀਮ ਦੀ ਹਾਰ ਬਾਅਦ ਪੰਜਾਬੀਆਂ ਨੇ ਯਾਦ ਕਰਿਆ ਯੁਵਰਾਜ ਸਿੰਘ ਨੂੰ “”ਕਿਹਾ ਕਿਉਂ ਧੋਨੀ ਭਗਤੋ ਆਉਂਦਾ ਯਾਦ ਫਿਰ ਫੁੱਫੜ

ਮਾਰਟਿਨ ਗਪਟਿਲ ਦੇ ਸ਼ਾਨਦਾਰ ਰਨ ਆਊਟ ਨੇ ਭਾਰਤੀ ਟੀਮ ਤੇ ਕਰੋੜਾਂ ਭਾਰਤੀ ਫੈਨਸ ਦੀਆਂ ਉਮੀਦਾਂ ਨੂੰ ਚਕਨਾਚੂਰ ਕਰ ਦਿੱਤਾ ਇਸ ਇੱਕ 4 ਸੈਕਿੰਡ ਦੀ ਦੂਰੀ ਨੇ ਭਾਰਤ ਨੂੰ ਹੁਣ ਦੁਬਾਰਾ ਚਾਰ ਸਾਲ ਇੰਤਜ਼ਾਰ ਕਰਨ ਤੇ ਮਜਬੂਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰਟਿਨ ਗਪਟਿਲ ਨੇ ਪੂਰੇ ਵਰਲਡ ਕੱਪ ਚ ਕੁੱਝ ਖਾਸ ਪ੍ਰਦਰਸ਼ਨ ਨਹੀਂ ਕੀਤਾ ਉਨ੍ਹਾਂ ਨੇ ਪੂਰੀ ਵਰਲਡ ਕੱਪ ਚ 10 ਮੈਚਾਂ ਚ ਮਸਾ 200 ਦੌੜਾਂ ਪੂਰੀਆਂ ਹੋਣਗੀਆਂ ਪਰ ਧੋਨੀ ਸਿੱਧਾ ਰਨ ਆਊਟ ਕਰਕੇ ਇਹ 2019 ਦਾ ਵਰਲਡ ਕੱਪ ਹਮੇਸ਼ਾ ਲਈ ਆਪਣੇ ਦੇਸ਼ ਲਈ ਯਾਦਗਾਰ ਬਣਾ ਦਿੱਤਾ ਹੈ। ਇਸ ਚ ਕੋਈ ਸ਼ੱਕ ਨਹੀਂ ਹੈ ਕਿ ਇਹ ਰਨ ਆਊਟ ਭਾਰਤੀ ਟੀਮ ਦੇ ਨਾਲ ਨਾਲ ਭਾਰਤੀ ਫੈਨਸ ਨੂੰ ਸਾਰੀ ਉਮਰ ਇਹ ਉਦਾਸ ਪਲ ਯਾਦ ਰਹਿਣਾ ਹੈ। ਲੋਕੀ ਹੁਣ ਪੰਜਾਬੀ ਸ਼ੇਰ ਯੁਵਰਾਜ ਸਿੰਘ ਨੂੰ ਯਾਦ ਕਰ ਰਹੇ ਹਨ ਇੱਕ ਵੀਰ ਦੁਖੜਾ ਰੋਇਆ ਹੈ ਆਪਾਂ ਤੇ ਉਸ ਦਿਨ ਕ੍ਰਿਕਟ ਦੇਖਣੀ ਛੱਡ ਦਿੱਤੀ ਸੀ ਜਿਸ ਦਿਨ ਇਸ ਬੱਬਰ ਸ਼ੇਰ ਨੂੰ ਬਣਦਾ ਮਾਣ ਸਤਿਕਾਰ ਨਹੀਂ ਸੀ ਮਿਲਿਆ ,ਦੋ ਵਾਰ ਵਰਲਡ ਚੈਂਪੀਅਨ ਦਾ ਅਹਿਮ ਧੁਰਾ ਯੁਵਰਾਜ ਸਿੰਘ ਜਿਸ ਦੀ ਵਿਦਾਇਗੀ ਬਹੁਤ ਹੀ ਨਿਰਾਸ਼ਾਜਨਕ ਰਹੀ ਸੀ ਬੜਾ ਬੁਰਾ ਲੱਗਾ ਸੀ। ਅੱਜ ਸੁਣਿਆ ਇੰਡੀਆ ਵਰਲਡ ਕੱਪ ਤੋਂ ਬਾਹਰ ਹੋ ਗਿਆ ਕੋਈ ਬਹੁਤੀ ਵੱਡੀ ਗੱਲ ਨਹੀਂ ਕਿਉਂਕਿ ਗੇਮ ਵਿੱਚ ਹਾਰ ਜਿੱਤ ਚੱਲਦੀ ਰਹਿੰਦੀ ਹੈ ਪਰ ਇਸ ਬੰਦੇ ਸਲੂਟ ਹੈ ਕਿਉਂਕਿ 20-20 ਵਰਲਡ ਕੱਪ ਤੇ ਇੱਕ ਦਿਨਾ ਵਰਲਡ ਕੱਪ ਇਸ ਬੰਦੇ ਆਪਣੇ ਹਿੱਕ ਦੇ ਜ਼ੋਰ ਨਾਲ ਜਿਤਾਇਆ ਸੀ। ਕਿਉਂ ਧੋਨੀ ਭਗਤੋ ਆਉਂਦਾ ਯਾਦ ਫੁੱਫੜ ਇਸ ਬੰਦੇ ਨੇ ਕੈਂਸਰ ਵਰਗੀ ਬਿਮਾਰੀ ਨਾਲ ਜੂਝਦੇ ਹੋਏ ਨੇ ਵਰਲਡ ਕੱਪ ਹਿੱਕ ਦੇ ਜੋਰ ਤੇ ਸਿੱਖੀ ਸਪਿਰਟ ਨਾਲ ਜਿਤਾਇਆ।ਪਰ ਇਸ ਬੰਦੇ ਨੂੰ ਇੱਕ ਸਨਮਾਨਜਨਕ ਵਿਦਾਇਗੀ ਵੀ ਨੀ ਦਿੱਤੀ ਭਾਰਤੀ ਕਰਿਕਟ ਨੇ। ਅੱਜ ਧੋਨੀ ਨੇ ਮੈਚ ਹਰਾਇਆ ਪਰ ਧੋਨੀ ਜਦੋਂ ਸੰਨਿਆਸ ਲਊ ਤਾਂ ਉਸਦਾ ਸਨਮਾਨ ਵੇਖਿਓ ਹੁੰਦਾ।
ਨਰਦੇਵ ਸਿੰਘ ਔਲਖ

Leave a Reply

Your email address will not be published. Required fields are marked *