Monday, October 14, 2019
Home > News > ਇਜ਼ਰਾਇਲ ਦੌਰੇ ਤੋਂ ਪਰਤਦਿਆਂ ਹੀ ਕੈਪਟਨ ਲਈ ਤਿਆਰ ਹੈ ਨਵੀਂ ਮੁਸੀਬਤ…..

ਇਜ਼ਰਾਇਲ ਦੌਰੇ ਤੋਂ ਪਰਤਦਿਆਂ ਹੀ ਕੈਪਟਨ ਲਈ ਤਿਆਰ ਹੈ ਨਵੀਂ ਮੁਸੀਬਤ…..

ਇਜ਼ਰਾਈਲ ਦੌਰੇ ਉਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਹੈ ਕਿ ਇਕ ਕੈਬਨਿਟ ਮੰਤਰੀ ਖ਼ਿਲਾਫ਼ ਇਕ ਮਹਿਲਾ ਅਫਸਰ ਨੇ ਅਸ਼ਲੀਲ ਮੈਸੇਜ਼ ਭੇਜਣ ਦੀ ਸ਼ਿਕਾਇਤ ਕੀਤੀ ਸੀ, ਜਿਸ ਉਤੇ ਮੌਕੇ ‘ਤੇ ਹੀ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕੁਝ ਹਫਤੇ ਪਹਿਲਾਂ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਗਿਆ ਸੀ, ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਉਤੇ ਤੁਰਤ ਕਾਰਵਾਈ ਕੀਤੀ ਗਈ ਸੀ।

ਉਸੇ ਸਮੇਂ ਇਸ ਮੰਤਰੀ ਨੂੰ ਮਹਿਲਾ ਅਫਸਰ ਤੋਂ ਮੁਆਫ਼ੀ ਮੰਗਣ ਲਈ ਕਿਹਾ ਸੀ, ਜਿਸ ਪਿੱਛੋਂ ਇਹ ਮਾਮਲਾ ਹੱਲ ਹੋ ਗਿਆ ਸੀ।ਹੁਣ ਇਸ ਮਾਮਲੇ ਉਤੇ ਬੇਲੋੜੀ ਬਿਆਨਬਾਜ਼ੀ ਦੀ ਕੋਈ ਤੁਕ ਨਹੀਂ ਬਣਦੀ। ਦੱਸ ਦਈਏ ਕਿ ਦੇਸ਼ ਭਰ ਵਿਚ ਚੱਲ ਰਹੇ MeToo ਮੁਹਿੰਮ ਦਾ ਸੇਕ ਪੰਜਾਬ ਦੀ ਕੈਬਨਿਟ ਨੂੰ ਉਸ ਸਮੇਂ ਲੱਗਾ ਸੀ ਜਦੋਂ ਮੰਤਰੀ ‘ਤੇ ਸਰਕਾਰੀ ਵਿਭਾਗ ਵਿਚ ਤਾਇਨਾਤ ਇਕ ਸਰਕਾਰੀ ਮਹਿਲਾ ਅਧਿਕਾਰੀ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲੱਗਿਆ ਹੈ। ਜਾਣਕਾਰੀ ਮੁਤਾਬਕ, ਜਦੋਂ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚਿਆਂ ਤਾਂ ਉਨ੍ਹਾਂ ਨੇ ਮੰਤਰੀ ਨੂੰ ਮਹਿਲਾ ਤੋਂ ਮੁਆਫ਼ੀ ਮੰਗਣ ਲਈ ਕਿਹਾ,ਪਰ ਹੁਣ ਇਹ ਮਾਮਲੇ ਭਖ ਗਿਆ ਸੀ। ਜਿਸ ਉਤੇ ਕੈਪਟਨ ਸਫਾਈ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਮੰਤਰੀ ਵੱਲੋਂ ਕਥਿਤ ਤੌਰ ਉਤੇ ਮਹਿਲਾ ਅਧਿਕਾਰੀ ਨੂੰ ਦੇਰ ਰਾਤ ਅਸ਼ਲੀਲ ਮੈਸੇਜ ਭੇਜੇ ਗਏ ਸਨ, ਜਿਸ ‘ਤੇ ਮਹਿਲਾ ਨੇ ਸ਼ਿਕਾਇਤ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਕੁਝ ਸਮੇਂ ਤੱਕ ਮੰਤਰੀ ਵੱਲੋਂ ਕੋਈ ਮੈਸੇਜ ਨਹੀਂ ਭੇਜੇ ਗਏ, ਪਰ ਇਕ ਮਹੀਨਾ ਪਹਿਲਾਂ ਫਿਰ ਮੈਸੇਜ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ।ਇਸ ਤੋਂ ਪ੍ਰੇਸ਼ਾਨ ਹੋ ਕੇ ਮਹਿਲਾ ਅਧਿਕਾਰੀ ਨੇ ਆਪਣੇ ਇਕ ਸੀਨੀਅਰ ਅਧਿਕਾਰੀ ਨੂੰ ਇਸ ਮਾਮਲੇ ਬਾਰੇ ਸ਼ਿਕਾਇਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਮੰਤਰੀ ਮਹਿਲਾ ਅਧਿਕਾਰੀ ਨੂੰ ਪਹਿਲਾਂ ਆਪਣੇ ਵਿਭਾਗ ਵਿਚ ਹੀ ਤਾਇਨਾਤ ਕਰਨਾ ਚਾਹੁੰਦਾ ਸੀ। ਪਰ ਸਫਲ ਨਾ ਹੋ ਸਕਿਆ। ਉਥੇ ਹੀ ਮਾਮਲਾ ਵਧਦਾ ਹੋਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਗਿਆ। ਮਹਿਲਾ ਅਧਿਕਾਰੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਕੀਤੀ ਗਈ ਕਾਰਵਾਈ ਤੋਂ ਉਹ ਸੰਤੁਸ਼ਟ ਹਨ। ਇਜ਼ਰਾਇਲ ਦੌਰੇ ਤੋਂ ਪਰਤਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਨਵੀਂ ਮੁਸੀਬਤ ਮੂੰਹ ਅੱਡੀ ਖੜ੍ਹੀ ਹੈ। ਕੈਪਟਨ ਦੇ ਇੱਕ ਮੰਤਰੀ ‘ਤੇ ਮਹਿਲਾ ਅਫਸਰ ਨੂੰ ਗਲਤ ਮੈਸੇਜ਼ ਭੇਜ ਕੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਮੰਤਰੀ ਬਾਰੇ ਮੀਡੀਆ ਵਿੱਚ ਖੂਬ ਚਰਚਾ ਹੈ ਪਰ ਉਸ ਦਾ ਨਾਂ ਕੋਈ ਵੀ ਲੈਣ ਲਈ ਤਿਆਰ ਨਹੀਂ। ਉਧਰ, ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਵੀ ਝੰਡਾ ਝੰਡਾ ਚੁੱਕ ਲਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਉਸ ਕੈਬਨਿਟ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਨ ਜਿਸ ਉੱਤੇ ਉੱਚ ਮਹਿਲਾ ਅਧਿਕਾਰੀ ਨੇ ਸਰੀਰਕ ਤੇ ਮਾਨਸਿਕ ਉਤਪੀੜਨ ਦੇ ਗੰਭੀਰ ਦੋਸ਼ ਲਾਏ ਹਨ। ‘ਆਪ‘ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਤੇ ਸਹਿ-ਪ੍ਰਧਾਨ ਜੀਵਨਜੋਤ ਕੌਰ ਨੇ ਕਿਹਾ ਕਿ ਇੱਕ ਮੰਤਰੀ ਦਾ ਅਜਿਹਾ ਅਨੈਤਿਕ ਵਿਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।