Tuesday, September 17, 2019
Home > News > PCR ਵਾਲੇ ਵੀਰ ਨੇ ਦੱਸੇ ਦੁੱਖੜੇ,ਕਹਿੰਦਾ ਸਾਨੂੰ ਖਰਾਬ Motorcycle ਦਿੱਤੇ ਨੇ,Start ਹੀ ਨਹੀਂ ਹੁੰਦੇ..

PCR ਵਾਲੇ ਵੀਰ ਨੇ ਦੱਸੇ ਦੁੱਖੜੇ,ਕਹਿੰਦਾ ਸਾਨੂੰ ਖਰਾਬ Motorcycle ਦਿੱਤੇ ਨੇ,Start ਹੀ ਨਹੀਂ ਹੁੰਦੇ..

ਅੱਜਕਲ੍ਹ ਜਿਸ ਤਰ੍ਹਾਂ ਸੜਕੀ ਆਵਾਜਾਈ ਵਿਚ ਮਨੁੱਖ ਵਿਚਰ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਟ੍ਰੈਫਿਕ ਅਤੇ ਟ੍ਰੈਫਿਕ ਨਿਯਮ ਸਾਡੇ ਜੀਵਨ ਦੇ ਏਜੰਡੇ ‘ਤੇ ਨਹੀਂ ਹਨ | ਹਰ ਰੋਜ਼ ਅਨੇਕਾਂ ਹੀ ਹਾਦਸੇ ਹੋ ਰਹੇ ਹਨ | ਅੱਜ ਹਰ ਇਕ ਅੱਗੇ ਲੰਘਣ ਦੀ ਕਾਹਲ ਵਿਚ ਹੈ | ਸੜਕ ‘ਤੇ ਚੱਲਣ ਸਮੇਂ ਹਮੇਸ਼ਾ ਖੱਬੇ ਪਾਸੇ ਚੱਲੋ, ਕਦੇ ਵੀ ਸੜਕ ‘ਤੇ ਝੁੰਡ ਬਣਾ ਕੇ ਨਾ ਚੱਲੋ, ਚਲਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰੋ,

ਸੜਕ ਹਮੇਸ਼ਾ ਜੈਬਰਾ ਲਾਈਨਾਂ (ਮੋਟੀਆਂ ਚਿੱਟੀਆਂ ਲਾਈਨਾਂ) ਤੋਂ ਪਾਰ ਕਰੋ, ਸੜਕ ‘ਤੇ ਰੁਕੇ ਵਹੀਕਲਾਂ ਦੇ ਪਿੱਛੋਂ ਦੀ ਹੀ ਸੜਕ ਪਾਰ ਕਰੋ | ਮੋਟਰਸਾਈਕਲ/ਸਕੂਟਰ ਚਲਾਉਂਦੇ ਸਮੇਂ ਹੈਲਮੈਟ ਜਾਂ 6 ਮੀਟਰ ਕੱਪੜੇ ਦੀ ਪੱਗ (ਸਾਫਾ) ਪਹਿਨੋ | ਦੋਪਹੀਆ ਵਾਹਨਾਂ ‘ਤੇ ਦੋ ਸਵਾਰੀਆਂ ਹੀ ਸਫਰ ਕਰੋ, ਹੌਲੀ ਚੱਲੋ, ਓਵਰਟੇਕ ਸਮਝਦਾਰੀ ਨਾਲ ਹੀ ਕਰੋ | ਕਾਰ ਚਲਾਉਂਦੇ ਸਮੇਂ ਸੀਟ ਬੈਲਟ ਲਗਾਓ | ਮੋਬਾਈਲ ਦੀ ਵਰਤੋਂ ਨਾ ਕਰੋ | ਸਾਈਡ ਵਾਲਾ ਸ਼ੀਸ਼ਾ ਡਰਾਈਵਰ ਦੀ ਤੀਜੀ ਅੱਖ ਹੈ | ਇਸ ਵਿਚ ਦੀ ਸਮੇਂ-ਸਮੇਂ ‘ਤੇ ਪਿੱਛੋਂ ਆਉਂਦੇ ਵਾਹਨਾਂ ਨੂੰ ਵਾਚਦੇ ਰਹੋ | ਨਸ਼ਾ, ਸ਼ਰਾਬ ਪੀ ਕੇ ਗੱਡੀ ਨਾ ਚਲਾਓ | ਮੁੜਨ ਸਮੇਂ ਇੰਡੀਕੇਟਰ ਦੀ ਵਰਤੋਂ ਕਰੋ ਅਤੇ ਮੁੜਨ ਲਈ ਇਸ਼ਾਰਾ ਵੀ ਕਰੋ |ਬਹੁਤੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਬੱਤੀਆਂ ਵਾਲੇ ਚੌਕ ਹਨ | ਲਾਲ ਬੱਤੀ ਹੋਣ ‘ਤੇ ਵਹੀਕਲ ਨੂੰ ਰੋਕੋ | ਪੀਲੀ ਬੱਤੀ ਜਗਣ ‘ਤੇ ਚੱਲਣ ਲਈ ਤਿਆਰ ਹੋ ਜਾਓ, ਹਰੀ ਬੱਤੀ ਜਗਣ ‘ਤੇ ਹੀ ਚੌਕ ਪਾਰ ਕਰੋ | ਟ੍ਰੈਫਿਕ ਪੁਲਿਸ ਮੁਲਾਜ਼ਮ ਵੀ ਟ੍ਰੈਫਿਕ ਕੰਟਰੋਲ ਕਰਨ ਦੇ ਫਰਜ਼ ਨਿਭਾਉਂਦੇ ਹਨ | ਉਨ੍ਹਾਂ ਨੂੰ ਸਹਿਯੋਗ ਦਿਓ, ਉਨ੍ਹਾਂ ਦੇ ਟ੍ਰੈਫਿਕ ਇਸ਼ਾਰਿਆਂ ਨੂੰ ਵਾਚੋ ਤੇ ਅਮਲ ਕਰੋ |ਟੀ-ਪੁਆਇੰਟ/ਿਲੰਕ ਰੋਡ ਤੋਂ ਮੇਨ ਸੜਕ ‘ਤੇ ਚੜ੍ਹਨ ਸਮੇਂ ਸਪੀਡ-ਬਰੇਕਰ ਲੱਗੇ ਹੁੰਦੇ ਹਨ | ਗੱਡੀ ਦੀ ਰਫਤਾਰ ਹੌਲੀ ਕਰੋ, ਰੁਕੋ, ਪਹਿਲਾਂ ਸੱਜੇ ਪਾਸੇ ਵੇਖੋ (ਕਿਉਂਕਿ ਉਹ ਪਾਸਾ ਤੁਹਾਡੇ ਨੇੜੇ ਹੈ), ਫਿਰ ਖੱਬੇ ਪਾਸੇ ਦੇਖੋ ਤੇ ਸੜਕ ‘ਤੇ ਚੜ੍ਹਨ ਦੀ ਕੋਸ਼ਿਸ਼ ਕਰੋ |ਸੜਕ ਸੁਰੱਖਿਆ ਲਈ ਟ੍ਰੈਫਿਕ ਚਿੰਨ੍ਹ ਵੀ ਹਨ, ਜਿਵੇਂ ਹੁਕਮਾਂ ਦੀ ਪਾਬੰਦੀ ਵਾਲੇ : ਠਹਿਰੋ, ਰਸਤਾ ਦਿਓ, ਇਥੇ ਦਾਖਲਾ ਮਨ੍ਹਾ ਹੈ, ਪਾਰਕਿੰਗ ਨਹੀਂ ਹੈ, ਸਪੀਡ ਲਿਮਟ ਆਦਿ | ਸਾਵਧਾਨੀ, ਚਿਤਾਵਨੀ ਵਾਲੇ ਚਿੰਨ੍ਹ ਜਿਵੇਂ ਅੱਗੇ ਸਕੂਲ ਹੈ, ਪੁਲ ਤੰਗ ਹੈ, ਆਦਮੀ ਕੰਮ ‘ਤੇ ਹਨ, ਹੰਪ, ਟੀ-ਪੁਆਇੰਟ ਆਦਿ ਇਨ੍ਹਾਂ ਟ੍ਰੈਫਿਕ ਚਿੰਨ੍ਹਾਂ ਦੀ ਵੀ ਪਾਲਣਾ ਕਰੋ | ਸੋ, ਆਓ ਟ੍ਰੈਫਿਕ ਨਿਯਮਾਂ ਨੂੰ ਅਪਣਾਈਏ, ਜ਼ਿੰਦਗੀ ਨੂੰ ਦੁਰਘਟਨਾਵਾਂ ਤੋਂ ਬਚਾਈਏ |