Friday, July 19, 2019
Home > News > ਅਮਰੀਕੀ ਅੰਬੈਸਡਰ ਆਈ ਜਸਟਰ ਦਰਬਾਰ ਸਾਹਿਬ ਨਤਮਸਤਕ .. ਕੀਤੀ ਲੰਗਰ ਸੇਵਾ ..

ਅਮਰੀਕੀ ਅੰਬੈਸਡਰ ਆਈ ਜਸਟਰ ਦਰਬਾਰ ਸਾਹਿਬ ਨਤਮਸਤਕ .. ਕੀਤੀ ਲੰਗਰ ਸੇਵਾ ..

ਅਮਰੀਕੀ ਅੰਬੈਸਡਰ ਕੈਨੈਥ ਆਈ ਜਸਟਰ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਪਰਕਰਮਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਅਤੇ ਇਥੇ ਸਥਿਤ ਹੋਰ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਉਪਰੰਤ ਕੈਨੈਥ ਆਈ ਜਸਟਰ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਗੁਰੂ ਬਖ਼ਸ਼ਿਸ਼ ਸਿਰੋਪਾਉ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ।ਅਮਰੀਕੀ ਅੰਬੈਸਡਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਸਮੇਂ ਹੋਏ ਅਨੁਭਵ ਨੂੰ ਯਾਤਰੂ ਬੁੱਕ ਵਿਚ ਦਰਜ ਕਰਦਿਆਂ ਲਿਖਿਆ ਕਿ ਉਨ੍ਹਾਂ ਦੀ ਇਹ ਯਾਤਰਾ ਯਾਦਗਾਰੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਕ ਬੇਹੱਦ ਸ਼ਾਨਦਾਰ ਤੇ ਮਨਮੋਹਕ ਅਸਥਾਨ ਹੈ, ਜਿਸ ਦੀ ਉਹ ਯਾਤਰਾ ਕਰ ਸਕੇ ਹਨ। ਉਨ੍ਹਾਂ ਯਾਤਰੂ ਕਿਤਾਬ ਵਿਚ ਦਰਜ ਸ਼ਬਦਾਂ ਰਾਹੀਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੂਚਨਾ ਅਧਿਕਾਰੀ ਸ. ਹਰਿੰਦਰ ਸਿੰਘ ਰੋਮੀ, ਸ. ਜਤਿੰਦਰਪਾਲ ਸਿੰਘ ਅਤੇ ਹੋਰ ਮੌਜੂਦ ਸਨ।American Ambassador Kenneth Eye Zester paid homage to the Sri Harimandir Sahib Sri Darbar Sahib on Sunday and prayed for the blessings of Sarbat. He informed them about the history of Sri Darbar Sahib and other Gurdwara Sahibs in Sri Darbar Sahib during the course of the proceedings.After visiting Darshan of Sachkhand Sri Harmandir Sahib, Kannath i Jester was the Secretary of the Shiromani Gurdwara Parbandhak Committee. Diljit Singh Bedi and Manager of Sri Darbar Sahib. Jaswinder Singh Dinupur graced the blessings of Guru Gobind Singh Siropa

Leave a Reply

Your email address will not be published. Required fields are marked *