Monday, October 14, 2019
Home > News > ਸਿੰਘ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਨ ਤੋਂ ਬਾਅਦ ਪਰਿਵਾਰ ‘ਵਾਲਿਆਂ ਨੇ ਦੇਖੋ ਕੀ ਕਿਹਾ ..

ਸਿੰਘ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਨ ਤੋਂ ਬਾਅਦ ਪਰਿਵਾਰ ‘ਵਾਲਿਆਂ ਨੇ ਦੇਖੋ ਕੀ ਕਿਹਾ ..

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਲਗਾਉਣ ਤੋ ਬਾਅਦ ਜਿੱਥੇ ਸਿੱਖ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਪਰਿਵਾਰ ਵਿੱਚ ਨਾਰਾਜਗੀ ਵੀ ਹੈ। ਸਿੰਘ ਸਾਹਿਬ ਦੇ ਬੱਚੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਮਾਂ ਨਾ ਦਿੱਤੇ ਜਾਣ ਕਰ ਕੇ ਉਨ੍ਹਾਂ ਨਾਲ ਨਾਰਾਜ਼ ਰਹਿੰਦੇ ਹਨ।

ਸਭ ਤੋ ਛੋਟੀ ਉਮਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਸਿੰਘ ਸਾਹਿਬ ਦੇ ਅਹੁਦੇ ਤੇ ਬਰਾਜਮਾਨ ਹੋ ਜਾ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਸਫਲਤਾ ਪਿੱਛੇ ਸਖ਼ਤ ਮਿਹਨਤ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਰਵਿੰਦਰ ਕੋਰ ਦਾ ਅਹਿਮ ਯੋਗਦਾਨ ਹੈ। ਗਿਆਨੀ ਹਰਪ੍ਰੀਤ ਸਿੰਘ ਨਾਲ ਦਮਦਮਾ ਸਾਹਿਬ ਵਿਖੇ ਉਹਨਾ ਦੀ ਪਤਨੀ ਅਤੇ ਦੋ ਲੜਕੀਆਂ ਰਹਿੰਦੀਆਂ ਹਨ।ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਪਤਨੀ ਬੀਬੀ ਰਵਿੰਦਰ ਕੋਰ ਨੇ media ਨਾਲ ਗੱਲਬਾਤ ਕਰਦੇ ਗਿਆਨੀ ਹਰਪ੍ਰੀਤ ਸਿੰਘ ਦੀ ਕਾਮਯਾਬੀ ਤੇ ਖੁੱਸੀ ਪ੍ਰਗਟ ਕਰਦੇ ਹੋਏ ਇਸ ਨੂੰ ਵਾਹਿਗੁਰੂ ਦੀ ਮਿਹਰ ਦੱਸਿਆ। ਉਨ੍ਹਾਂ ਦਾ ਕਹਿਣਾ ਸੀ ਜਿਸ ਤਰਾਂ ਉਨ੍ਹਾਂ ਨੂੰ ਵਾਹਿਗੁਰੂ ਨੇ ਵੱਡੇ ਅਹੁਦਾ ਦਿੱਤਾ ਹੈ ਉਸੇ ਤਰਾਂ ਹੀ ਸੇਵਾ ਵੀ ਲਵੇਗਾ।ਜਦੋਂ ਕਿ ਬੀਬੀ ਰਵਿੰਦਰ ਕੋਰ ਨੂੰ ਉਮੀਦ ਹੈ ਕਿ ਸਾਰੀਆਂ ਸਿੱਖ ਜਥੇਬੰਦੀਆਂ ਉਨ੍ਹਾਂ ਦੀ ਪੂਰੀ ਮਦਦ ਕਰਨਗੀਆਂ।ਦੂਜੇ ਪਾਸੇ ਸਿੰਘ ਸਾਹਿਬ ਦੀਆਂ ਦੋਵੇਂ ਲੜਕੀਆਂ ਹਰਗੁਣਪ੍ਰੀਤ ਕੋਰ ਤੇ ਵਿਪਨਪ੍ਰੀਤ ਕੋਰ ਵੀ ਆਪਣੇ ਪਿਤਾ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਸਿੰਘ ਸਾਹਿਬ ਬਣਾਏ ਜਾਣ ਤੇ ਕਾਫ਼ੀ ਖੁੱਸੀ ਵਿੱਚ ਹਨ ਜਿੰਨਾ ਸਿੰਘ ਸਾਹਿਬ ਵੱਲੋਂ ਉਨ੍ਹਾਂ ਨੂੰ ਸਮਾਂ ਘੱਟ ਦੇਣ ਤੇ ਨਾਰਾਜ਼ ਰਹਿਣ ਦੀ ਗੱਲ ਕਰਦੇ ਹੋਏ ਉਨ੍ਹਾਂ ਨੂੰ ਹਮੇਸ਼ਾ ਹੀ ਗੁਰਬਾਣੀ ਪੜ੍ਹਨ ਲਈ ਪ੍ਰੇਰਤ ਕਰਨ ਦੀ ਗੱਲ ਵੀ ਕਰ ਰਹੀਆਂ ਹਨ।