Monday, October 14, 2019
Home > News > ਕਿਵੇਂ ਬਦਲੇ ਤਿਰੰਗੇ ਦੇ ਰੰਗ ?? Sant ਭਿੰਡਰਾਂਵਾਲਿਆਂ ਨੇ ਕੀਤਾ ਵੱਡਾ ਖੁਲਾਸਾ ..

ਕਿਵੇਂ ਬਦਲੇ ਤਿਰੰਗੇ ਦੇ ਰੰਗ ?? Sant ਭਿੰਡਰਾਂਵਾਲਿਆਂ ਨੇ ਕੀਤਾ ਵੱਡਾ ਖੁਲਾਸਾ ..

ਇਹਨਾਂ ਨੂੰ ਮੈਂ ਪੁੱਛਿਆ ਸੀ ਸਿੱਖ ਵੱਖਰੀ ਕੌਮ ਬਾਰੇ,ਪਹਿਲਾਂ ਤਾਂ ਸਭ ਤੋਂ ਪਹਿਲਾ ਪ੍ਰਸ਼ਨ ਐ ਕਿ ਸਿੱਖ ਤੋਂ ਬਿਨਾ ਜੰਮਦਾ ਈ ਕੋਈ ਨਹੀਂ…ਜੰਮਦਾ ਈ ਸਿੱਖ ਐ ਦੂਜਾ ਵਰਤਮਾਨ ਸਮੇਂ ਦੇ ਵਿਚ 1947 ਵੇਲੇ,ਜਿਸ ਵੇਲੇ ਵੰਡ ਹੋਈ ਆ ਦੇਸ਼ ਦੀ,ਤਿਰੰਗਾ ਝੰਡਾ ਬਣਿਆ..ਤਿਰੰਗਾ ਝੰਡਾ ਤਿੰਨ ਕੌਮਾਂ ਦੇ ਨਾ ਉੱਪਰ ਬਣਿਆ ਚਿੱਟਾ ਰੰਗ ਉੱਪਰ,ਹਰਾ ਰੰਗ ਵਿਚਾਲੇ ਤੇ ਕੇਸਰੀ ਰੰਗ ਥੱਲੇ…ਅੱਗੇ ਬੀੜ ਦਿੱਤੀਆਂ ਮਸ਼ੀਨਗੰਨਾਂ ਅੰਗਰੇਜਾਂ ਨੇ,

ਉਸ ਵੇਲੇ ਬਹਿਕੇ ਸਾਰੇ ਲੱਗੇ ਵਿਚਾਰ ਕਰਨ ਟੋਪੀਆਂ ਵਾਲੇ,ਹੁਣ ਤਾਂ ਕਹਿੰਦੇ ਸੁਣਨੀ ਨੀ ਗੱਲ….ਉਦੋਂ ਮਹਾਤਮਾ ਗਾਂਧੀ,ਮੋਤੀ ਲਾਲ,ਪਟੇਲ ਵਰਗੇ ,ਇਹ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਜੀ ਹੁਣ…ਝੰਡਾ ਲੈ ਕੇ ਤੁਰਨੈ,ਅੱਗੇ ਕੀਹਨੂੰ ਲਾਈਏ ??ਭਾਰਤ ਦਾ ਰਾਸ਼ਟਰੀ ਝੰਡਾ (ਜਾਂ ਤਿਰੰਗਾ) ਤਿੰਨ ਰੰਗਾਂ, ਕੇਸਰੀ, ਚਿੱਟਾ ਅਤੇ ਹਰੇ ਰੰਗ ਦੀਆਂ ਖਿਤਿਜ ਪੱਟੀਆਂ ਵਿੱਚ ਇੱਕ ਨੀਲੇ ਰੰਗ ਦੇ ਚੱਕਰ ਵਾਲ਼ਾ ਇੱਕ ਤਿੰਨ ਰੰਗਾ ਝੰਡਾ ਹੈ ਜਿਸਦੀ ਕਲਪਨਾ ਪਿੰਗਲੀ ਵੈਂਕਿਆ ਨੇ ਕੀਤੀ ਸੀ। ਇਸਨੂੰ 15 ਅਗਸਤ 1947 ਨੂੰ ਅੰਗਰੇਜ਼ਾਂ ਵਲੋਂ ਭਾਰਤ ਦੀ ਅਜ਼ਾਦੀ ਦੇ ਕੁਝ ਹੀ ਦਿਨ ਪਹਿਲਾਂ 22 ਜੁਲਾਈ 1947 ਨੂੰ ਮੁਨੱਕਦ ਭਾਰਤੀ ਸੰਵਿਧਾਨ-ਸਭਾ ਦੀ ਬੈਠਕ ਵਿੱਚ ਅਪਣਾਇਆ ਗਿਆ ਸੀ। ਇਸ ਵਿੱਚ ਤਿੰਨ ਇੱਕੋ ਜਿੰਨੀ ਚੌੜਾਈ ਦੀਆਂ ਖਿਤਿਜੀ ਪੱਟੀਆਂ ਹਨ,ਜਿਹਨਾਂ ਵਿੱਚ ਸਭ ਤੋਂ ਉੱਤੇ ਕੇਸਰੀ, ਵਿਚਲੇ ਚਿੱਟੀ ਅਤੇ ਹੇਠਾਂ ਗੂੜੇ ਹਰੇ ਰੰਗ ਦੀ ਪੱਟੀ ਹੈ।ਝੰਡੇ ਦੀ ਲੰਬਾਈ ਅਤੇ ਚੋੜਾਈ ਦਾ ਅਨੁਪਾਤ 2:3 ਹੈ। ਚਿੱਟੀ ਪੱਟੀ ਵਿੱਚ ਗੂੜੇ ਨੀਲੇ ਰੰਗ ਦਾ ਇੱਕ ਚੱਕਰ ਹੈ ਜਿਸ ਵਿੱਚ 24 ਓਏ ਹਨ। ਇਸ ਚੱਕਰ ਦਾ ਵਿਆਸ ਤਕਰੀਬਨ ਚਿੱਟੀ ਪੱਟੀ ਦੀ ਚੌੜਾਈ ਦੇ ਬਰਾਬਰ ਹੈ।ਸਰਕਾਰੀ ਝੰਡਾ ਨਿਰਦੇਸ਼ਾਂ ਦੇ ਮੁਕਾਬਕ ਝੰਡਾ ਖਾਦੀ ਵਿੱਚ ਹੀ ਬਨਣਾ ਚਾਹੀਦਾ ਹੈ ਇਹ ਇੱਕ ਖ਼ਾਸ ਤਰ੍ਹਾਂ ਨਾਲ਼ ਹੱਥੀਂ ਕੱਤੇ ਗਏ ਕੱਪੜੇ ਤੋਂ ਬਣਦਾ ਹੈ ਜੋ ਮਹਾਤਮਾ ਗਾਂਧੀ ਦੁਆਰਾ ਹਰਮਨ ਪਿਆਰਾ ਬਣਾਇਆ ਸੀ। ਭਾਰਤੀ ਝੰਡਾਂ ਸਹਿਤਾ ਦੁਆਰਾ ਇਸ ਦੀ ਨੁਮਾਇਸ਼ ਅਤੇ ਵਰਤੋਂ ਉੱਤੇ ਖ਼ਾਸ ਕਾਬੂ ਹੈ। ਹਰੇਕ ਆਜ਼ਾਦ ਦੇਸ਼ ਦਾ ਆਪਣਾ ਕੌਮੀ ਝੰਡਾ ਅਤੇ ਕੌਮੀ ਗੀਤ ਹੁੰਦਾ ਹੈ। ਹਰ ਦੇਸ਼ ਦੇ ਵਾਸੀ ਨੂੰ ਆਪਣੇ ਦੇਸ਼ ਦੇ ਕੌਮੀ ਝੰਡੇ ਤੇ ਮਾਨ ਹੁੰਦਾ ਹੈ।। ਇਸ ਨੂੰ ਦਿਨ ਛਿਪਣ ਤੋਂ ਪਹਿਲਾਂ ਤੱਕ ਇਸ ਨੂੰ ਲਹਿਰਾਇਆ ਜਾਂਦਾ ਹੈ। ਇਹ ਧਰਤੀ ਨਾਲ ਵੀ ਨਹੀਂ ਲੱਗਣਾ ਚਾਹੀਦਾ ਅਤੇ ਪੈਰਾਂ ਹੇਠ ਵੀ ਨਹੀਂ ਆਉਣਾ ਚਾਹੀਦਾ। ਭਾਰਤ ਵਿੱਚ ਪੰਦਰਾਂ ਅਗਸਤ ਅਤੇ 26 ਜਨਵਰੀ ਨੂੰ ਇਸ ਦਾ ਸਤਿਕਾਰ ਕਰਦਿਆਂ ਇਸ ਦੀ ਸ਼ਾਨੋਂ-ਸ਼ੌਕਤ ਨੂੰ ਬਰਕਰਾਰ ਰੱਖਣ ਦਾ ਪ੍ਰਣ ਕੀਤਾ ਜਾਂਦਾ ਹੈ।