Sunday, October 20, 2019
Home > News > ਡੇਰਾ ਮੁਖੀ ਨੂੰ ਮੁਆਫ਼ੀ ਦੇਣ ਬਾਰੇ ਨਵੇਂ ਬਣੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ..

ਡੇਰਾ ਮੁਖੀ ਨੂੰ ਮੁਆਫ਼ੀ ਦੇਣ ਬਾਰੇ ਨਵੇਂ ਬਣੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ..

ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਵੱਡਾ ਬਿਆਨ ਦਿੱਤਾ ਐ…ਗਿਆਨੀ ਹਰਪ੍ਰੀਤ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫ਼ੀ ਨੂੰ ਅਕਾਲ ਤਖਤ ਦੀ ਵੱਡੀ ਗਲਤੀ ਕਰਾਰ ਦਿੱਤਾ ਐ…ਉਹਨਾਂ ਬਿਨ੍ਹਾਂ ਨਾਂਅ ਲਏ ਕਿਹਾ ਕਿ ਕਿਸੇ ਵਿਅਕਤੀ ਕਾਰਨ ਹੀ ਅਕਾਲ ਤਖਤ ਦੀ ਸਾਖ ਨੂੰ ਢਾਹ ਲੱਗੀ ਸੀ, ਤੇ ਹੁਣ ਇੱਕ ਵਿਅਕਤੀ ਹੀ ਇਸ ਸਾਖ ਨੂੰ ਸੁਧਾਰੇਗਾ।

2015 ਦੇ ਜਿਸ ਮੁਆਫ਼ੀਨਾਮੇ ਨੂੰ ਸਾਬਕਾ ਜਥੇਦਾਰ ਦੀ ਵਿਦਾਈ ਦੀ ਵਜ੍ਹ ਮੰਨਿਆ ਜਾ ਰਿਹਾ। ਹੁਣ ਅਕਾਲ ਤਖ਼ਤ ਦੇ ਕਾਰਜਜਕਾਰੀ ਜਥੇਦਾਰ ਨੇ ਵੀ ਖੁਲ੍ਹ ਕੇ ਮੰਨ ਲਿਆ ਹੈ ਕਿ ਡੇਰਾ ਮੁਖੀ ਦੀ ਮੁਆਫੀ ਵੱਡੀ ਗਲਤ ਸੀ। ਇੱਕ ਟੀ.ਵੀ ਚੈਨਲ ਨਾਲ ਇੰਟਰਵਿੳੂ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫ਼ੀ ਨੂੰ ਅਕਾਲ ਤਖਤ ਦੀ ਵੱਡੀ ਗਲਤੀ ਕਰਾਰ ਦਿੱਤਾ ਐ…ਉਹਨਾਂ ਬਿਨ੍ਹਾਂ ਨਾਂਅ ਲਏ ਕਿਹਾ ਕਿ ਕਿਸੇ ਵਿਅਕਤੀ ਕਾਰਨ ਹੀ ਅਕਾਲ ਤਖ਼ਤ ਦੀ ਸਾਖ ਨੂੰ ਢਾਹ ਲੱਗੀ ਸੀ, ਤੇ ਹੁਣ ਇੱਕ ਵਿਅਕਤੀ ਹੀ ਇਸ ਸਾਖ ਨੂੰ ਸੁਧਾਰੇਗਾ…ਉਹਨਾਂ ਇਹ ਵੀ ਦਾਅਵਾ ਕੀਤਾ ਹੈ

ਕਿ ਅਕਾਲ ਤਖਤ ਦੀ ਮਰਿਆਦਾ ਕਾਈਮ ਰੱਖਣ ਲਈ ਉਹ ਨਿਰਪੱਖ ਹੋ ਕੇ ਫੈਸਲੇ ਕਰਨਗੇ।ਅੰਮ੍ਰਿਤਸਰ: ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਥਾਪੇ ਗਏ ਹਨ। ਕਾਰਜਕਾਰੀ ਜਥੇਦਾਰ ਵੱਜੋਂ ਨਿਯੁਕਤ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਹਨ। ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਜਥੇਦਾਰ ਵੀ ਬਣ ਗਏ ਹਨ।ਗਿਆਨੀ ਹਰਪ੍ਰੀਤ ਸਿੰਘ ਦੀ ਉਮਰ 45 ਸਾਲ ਦੱਸੀ ਜਾਂਦੀ ਹੈ। ਉਨ੍ਹਾਂ ਦਾ ਜਨਮ ਗਿੱਦੜਬਾਹਾ ਵਿੱਚ ਹੋਇਆ ਤੇ ਉਹ ਧਾਰਮਿਕ ਅਧਿਐਨ ਵਿੱਚ ਡਾਟਕਰੀ ਕਰ ਰਹੇ ਹਨ। ਹਰਪ੍ਰੀਤ ਸਿੰਘ ਮਾਲਵੇ ਦੇ ਪ੍ਰਸਿੱਧ ਕਥਾਵਾਚਕ ਤੇ ਧਰਮ ਪ੍ਰਚਾਰ ਕਮੇਟੀ ਨਾਲ ਜੁੜੇ ਗਿਆਨੀ ਮੇਵਾ ਸਿੰਘ ਸੰਗ ਲੰਬਾ ਸਮਾਂ ਪ੍ਰਚਾਰਕ ਵਜੋਂ ਰਹੇ।ਫਰਵਰੀ 2004 ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਬਤੌਰ ਕਥਾ ਵਾਚਕ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ।ਇਸ ਤੋਂ ਬਾਅਦ ਕਰੀਬ 13 ਸਾਲ ਹੈੱਡ ਗ੍ਰੰਥੀ ਵੀ ਰਹੇ। ਸਾਲ 2017 ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ।ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਗਿੱਦੜਬਾਹਾ ਤੇ ਉਚੇਰੀ ਸਿੱਖਿਆ ਬਠਿੰਡਾ ਤੋਂ ਪ੍ਰਾਪਤ ਕੀਤੀ। ਹੁਣ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐਚਡੀ ਕਰ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਨਾਲ ਇੱਕ ਹੋਰ ਵਿਲੱਖਣ ਗੱਲ ਜੁੜੀ ਹੋਈ ਹੈ। ਉਨ੍ਹਾਂ ਦੇ ਸਹੁਰੇ ਜੈਤੋ ਹਨ ਤੇ ਉਨ੍ਹਾਂ ਆਪਣੇ ਸਾਢੂ ਦੀ ਇੱਕ ਧੀ ਨੂੰ ਵੀ ਗੋਦ ਲਿਆ ਹੋਇਆ ਹੈ। ਹਾਲੇ ਤਕ ਗਿਆਨੀ ਹਰਪ੍ਰੀਤ ਸਿੰਘ ਦਾ ਵਿਵਾਦਾਂ ਨਾਲ ਵਾਹ ਨਹੀਂ ਪਿਆ ਹੈ। ਨਾਲ ਹੀ ਕਾਫੀ ਲੰਮੇ ਸਮੇਂ ਬਾਅਦ ਸ੍ਰੀ ਅਕਾਲ ਤਖ਼ਤ ਦੀ ਕਮਾਨ ਇੱਕ ਨੌਜਵਾਨ ਤੇ ਉੱਚ ਸਿੱਖਿਅਤ ਸ਼ਖ਼ਸੀਅਤ ਹੱਥ ਆਈ ਹੈ।ਹੁਣ ਦੇਖਣਾ ਹੋਵੇਗਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਸਿੱਖਾਂ ਦੀ ਸਿਰਮੌਰ ਸੰਸਥਾ ‘ਤੇ ਪਿਛਲੇ ਸਮੇਂ ਦੌਰਾਨ ਲੱਗੇ ‘ਦਾਗ਼’ ਧੋਣ ਵਿੱਚ ਕਿੰਨੇ ਕੁ ਸਫ਼ਲ ਰਹਿੰਦੇ ਹਨ।ਗਿਆਨੀ ਹਰਪ੍ਰੀਤ ਸਿੰਘ-… ਗਿਆਨੀ ਹਰਪ੍ਰੀਤ ਸਿੰਘ ਦੀ 20 ਅਪਰੈਲ, 2017 ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਤਾਇਨਾਤੀ ਹੋਈ ਸੀ। ਕਰੀਬ ਡੇਢ ਵਰ੍ਹੇ ਮਗਰੋਂ ਹੁਣ ਉਨ੍ਹਾਂ ਨੂੰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਤੋਂ ਧਰਮਾਂ ਦੇ ਤੁਲਨਾਤਮਿਕ ਅਧਿਐਨ ਵਿਸ਼ੇ ’ਤੇ ਪੋਸਟ ਗਰੈਜੂਏਸ਼ਨ ਕੀਤੀ ਹੈ ਤੇ ਸਾਲ 2014 ਵਿੱਚ ਪੀਐਚਡੀ ਲਈ ਉਨ੍ਹਾਂ ਦੀ ਐਨਰੋਲਮੈਂਟ ਹੋਈ ਹੈ। ਉਨ੍ਹਾਂ ਦਾ ਸਾਲ 2015 ਵਿਚ ਪੀਐਚ.ਡੀ. ਦਾ ਵਿਸ਼ਾ ਰਜਿਸਟਰਡ ਹੋਇਆ ਹੈ ਤੇ ਉਹ ਪੰਜਾਬੀ ’ਵਰਸਿਟੀ ਦੇ ਡਾ. ਮੁਹੰਮਦ ਹਬੀਬ ਦੀ ਨਿਗਰਾਨੀ ਹੇਠ ਪੀਐਚ.ਡੀ. ਕਰ ਰਹੇ ਹਨ।