Friday, July 19, 2019
Home > News > ਆਪ ਦੀ ਹੋਈ ਮੀਟਿੰਗ ਤੋ ਬਾਅਦ ਹੁਣ ਬੱਝੀ ਇਕੱਠੇ ਹੋਣ ਦੀ ਆਸ

ਆਪ ਦੀ ਹੋਈ ਮੀਟਿੰਗ ਤੋ ਬਾਅਦ ਹੁਣ ਬੱਝੀ ਇਕੱਠੇ ਹੋਣ ਦੀ ਆਸ

ਆਮ ਆਦਮੀ ਪਾਰਟੀ ਪੰਜਾਬ ਇੱਕਜੁਟ ਹੋਣ ਦੇ ਆਸਾਰ ਬਣ ਗਏ ਹਨ। ਅੱਜ ਸੁਖਪਾਲ ਖਹਿਰਾ ਦੀ ਅਗਵਾਈ ਵਾਲੇ ਬਾਗੀ ਧੜੇ ਨਾਲ ਹੋਈ ਮੀਟਿੰਗ ਮਗਰੋਂ ਅਜਿਹੇ ਸੰਕੇਤ ਮਿਲੇ ਹਨ। ਦੋਵਾਂ ਧੜਿਆਂ ਦੀ ਮੀਟਿੰਗ ਤੋਂ ਬਾਅਦ ਤਿੱਖੀ ਬਿਆਨਬਾਜ਼ੀ ਨਰਮ ਬੋਲਾਂ ਵਿੱਚ ਬਦਲੀ ਨਜ਼ਰ ਆਈ। ਤਿੱਖੀ ਬਿਆਨਬਾਜ਼ੀ ਕਰਨ ਵਾਲੇ ਕੰਵਰ ਸੰਧੂ ਤੇ ਭਗਵੰਤ ਮਾਨ ਇੱਕ-ਦੂਜੇ ਦੀ ਵਿਚਾਰਧਾਰਾ ਵੱਲ ਨਰਮਾਈ ਨਾਲ ਦੇਖਣ ਲੱਗੇ ਹਨ।

ਇਸ ਦਾ ਸੰਕੇਤ ਹੈ ਕਿ ਅਗਲੇ ਸਮੇਂ ਵਿੱਚ ਪਾਰਟੀ ਏਕੇ ਵੱਲ ਵਧ ਸਕਦੀ ਹੈ।ਹਾਲਾਂਕਿ ਦੋਵਾਂ ਹੀ ਲੀਡਰਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਮੀਟਿੰਗ ਦੇ ਵਿੱਚ ਹਰ ਮੁੱਦਾ ਡਿਟੇਲ ਵਿੱਚ ਡਿਸਕਸ ਹੋਇਆ ਪਰ ਸਿੱਟਾ ਪਹਿਲੀ ਮੀਟਿੰਗ ਵਿੱਚ ਨਹੀਂ ਨਿਕਲਿਆ। ਕੰਵਰ ਸੰਧੂ ਨੇ ਦੱਸਿਆ ਕਿ ਇਹ ਮੀਟਿੰਗ ਦੇ ਮੁੱਦੇ ਵਲੰਟੀਅਰਜ਼ ਨਾਲ ਵਿਚਾਰੇ ਜਾਣਗੇ। ਇਸ ਤੋਂ ਬਾਅਦ ਅਗਲੀ ਮੀਟਿੰਗ ਦਾ ਸਮਾਂ ਤੈਅ ਕੀਤਾ ਜਾਵੇਗਾ।ਖੁਦਮੁਖਤਿਆਰੀ ਦੀ ਮੰਗ ਕਰਨ ਵਾਲੇ ਸੁਖਪਾਲ ਖਹਿਰਾ ਧੜੇ ਦੇ ਲੀਡਰ ਕੰਵਰ ਸੰਧੂ ਨੇ ਦਿੱਲੀ ਦੀ ਲੀਡਰਸਿਪ ਤੇ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਮੀਟਿੰਗ ਦੌਰਾਨ ਸਾਰੇ ਮੈਂਬਰ ਇੱਕ-ਦੂਜੇ ਨਾਲ ਸਹਿਮਤ ਸਨ ਪਰ ਅਗਲੀ ਮੀਟਿੰਗ ਜਲਦ ਹੀ ਰੱਖੀ ਜਾਵੇਗੀ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ,Aam Aadmi Party has become a possibility of uniting Punjab. Such indications were received after a meeting with the rebel faction led by Sukhpal Khaira today. After the meeting of both groups, sharp reactions were noticed in soft spoken balls. Sharp commentators Kanwar Sandhu and Bhagwant Mann are looking soft on each other’s ideology.

Leave a Reply

Your email address will not be published. Required fields are marked *